July 6, 2024 01:00:57
post

Jasbeer Singh

(Chief Editor)

Latest update

ਉਰਵਸ਼ੀ ਰੌਤੇਲਾ ਤੇ Yo Yo Honey Singh ਲਿਆ ਰਹੇ ਆਪਣਾ ਨਵਾਂ ਗਾਣਾ Love Dose ਕਦੋਂ ਹੋਵੇਗਾ ਰਿਲੀਜ਼

post-img

ਫਿਲਮਾਂ ਤੋਂ ਇਲਾਵਾ ਉਰਵਸ਼ੀ ਰੌਤੇਲਾ (Urvashi Rautela) ਨੇ ਕਈ ਮਿਊਜ਼ਿਕ ਵੀਡੀਓਜ਼ ‘ਚ ਵੀ ਕੰਮ ਕੀਤਾ ਹੈ। ਤਾਜ਼ਾ ਜਣਕਾਰੀ ਮੁਤਾਬਕ ਉਹ ਹਨੀ ਸਿੰਘ (Yo Yo Honey Singh) ਨਾਲ ਮਿਊਜ਼ਿਕ ਵੀਡੀਓ ‘ਲਵ ਡੋਜ਼ 2.0’ ‘ਚ ਨਜ਼ਰ ਆਵੇਗੀ। ਸਾਲ 2014 ਵਿੱਚ ਹਨੀ ਸਿੰਘ (Yo Yo Honey Singh) ਨੇ ਆਪਣੇ ਬਲਾਕਬਸਟਰ ਗੀਤ ‘ਲਵ ਡੋਜ਼’ ਲਈ ਉਰਵਸ਼ੀ ਰੌਤੇਲਾ (Urvashi Rautela) ਨੂੰ ਚੁਣਿਆ ਸੀ। ਹੁਣ ਯੋ ਯੋ ਹਨੀ ਸਿੰਘ (Yo Yo Honey Singh) ਨੇ ਸੋਸ਼ਲ ਮੀਡੀਆ ‘ਤੇ ਉਰਵਸ਼ੀ ਰੌਤੇਲਾ (Urvashi Rautela) ਨਾਲ ਕੰਮ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਗਾਇਕ ਨੇ ‘ਸਨਮ ਰੇ’ ਅਦਾਕਾਰਾ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਹਨੀ ਸਿੰਘ (Yo Yo Honey Singh) ਗ੍ਰੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ, ਜਦੋਂ ਕਿ ਉਰਵਸ਼ੀ ਰੌਤੇਲਾ (Urvashi Rautela) ਬਲੈਕ ਟੈਂਕ ਟਾਪ ਅਤੇ ਗੁਲਾਬੀ ਲੈਗਿੰਗ ਵਿੱਚ ਨਜ਼ਰ ਆ ਰਹੀ ਹੈ। ਦੋਵੇਂ ਤਸਵੀਰ ਲਈ ਪੋਜ਼ ਦੇ ਰਹੇ ਹਨ। ਪੋਸਟ ‘ਤੇ ਕੈਪਸ਼ਨ ਦਿੱਤਾ ਗਿਆ, ‘ਉਹ ਸੈਕਿੰਡ ਡੋਜ਼ ਲਈ ਤਿਆਰ ਹਨ, ਕੀ ਤੁਸੀਂ ਤਿਆਰ ਹੋ?’ ਹਨੀ ਨੇ ਕਿਹਾ, ‘ਰੋਮਾਂਚ ਲਈ ਤਿਆਰ ਹੋ ਜਾਓ, ਉਰਵਸ਼ੀ ਰੌਤੇਲਾ (Urvashi Rautela) ਆਉਣ ਵਾਲੇ ਅੰਤਰਰਾਸ਼ਟਰੀ ਮਿਊਜ਼ਿਕ ਸਿੰਗਲ ‘ਲਵ ਡੋਜ਼ 2.0’ ਲਈ ਤਿਆਰ ਹਨ। ਇਹ ਰਿਲੀਜ਼ ਮੇਰੇ ਜਨਮਦਿਨ ਵਾਲੇ ਦਿਨ ਹੋਵੇਗੀ। 15 ਮਾਰਚ ਨੂੰ ਧਮਾਕਾ ਹੋਣ ਵਾਲਾ ਹੈ, ਕੀ ਤੁਸੀਂ ਇਸ ਮਸਤੀ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ?’ਉਰਵਸ਼ੀ ਰੌਤੇਲਾ (Urvashi Rautela) ਕੋਲ ਬੌਬੀ ਦਿਓਲ ਅਤੇ ਦੁਲਕਰ ਸਲਮਾਨ ਨਾਲ ‘ਦਿਲ ਹੈ ਗ੍ਰੇ’, ਨੰਦਾਮੁਰੀ ਬਾਲਕ੍ਰਿਸ਼ਨ ਨਾਲ ‘ਐਨਬੀਕੇ 109’ ਅਤੇ ‘ਬਾਪ’ ਵਰਗੇ ਪ੍ਰੋਜੈਕਟ ਵੀ ਹਨ। ਅਦਾਕਾਰਾ ਹੋਣ ਤੋਂ ਇਲਾਵਾ ਉਰਵਸ਼ੀ ਰੌਤੇਲਾ (Urvashi Rautela) ਇੱਕ ਮਾਡਲ ਹੈ, ਜੋ ਜ਼ਿਆਦਾਤਰ ਹਿੰਦੀ ਫ਼ਿਲਮਾਂ ਵਿੱਚ ਨਜ਼ਰ ਆਈ ਹੈ। ਉਸਨੇ ਆਪਣਾ ਮਾਡਲਿੰਗ ਕਰੀਅਰ 15 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਸ ਨੇ ਮਿਸ ਟੀਨ ਇੰਡੀਆ 2009 ਦਾ ਖਿਤਾਬ ਵੀ ਜਿੱਤਿਆ ਹੈ। ਉਰਵਸ਼ੀ ਰੌਤੇਲਾ (Urvashi Rautela) ਨੇ 2013 ‘ਚ ‘ਸਿੰਘ ਸਾਬ ਦਿ ਗ੍ਰੇਟ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ‘ਸਨਮ ਰੇ’, ‘ਗ੍ਰੇਟ ਗ੍ਰੈਂਡ ਮਸਤੀ’, ‘ਹੇਟ ਸਟੋਰੀ 4’ ਅਤੇ ‘ਪਾਗਲਪੰਤੀ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਰਵਸ਼ੀ ਰੌਤੇਲਾ (Urvashi Rautela) ਨੇ ਕਈ ਸਾਊਥ ਇੰਡੀਅਨ ਫਿਲਮਾਂ ਵੀ ਕੀਤੀਆਂ ਹਨ  

Related Post