March 3, 2024 08:44:45
post

Jasbeer Singh

(Chief Editor)

Latest update

ਐਡਵੋਕੇਟ ਰਾਕੇਸ਼ ਕਾਜਲਾ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਬਣੇ

post-img

ਪਟਿਆਲਾ, 12 ਦਸੰਬਰ (ਜਸਬੀਰ ਜੱਸੀ) : ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਐਡਵੋਕੇਟ  ਰਾਕੇਸ਼ ਕਾਜਲਾ ਨੂੰ ਬਣਾ ਦਿੱਤਾ ਗਿਆ ਹੈ। ਪਟਿਆਲਾ ਦੇ ਲੀਲਾ ਭਵਨ ਵਿਖੇ ਪਟਿਆਲਾ ਬਾਰ ਐਸੋਸੀਏਸ਼ਨ ਵੱਲੋਂ ਐਡਵੋਕੇਟ  ਰਾਕੇਸ਼ ਕਾਜਲਾ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਜਿੰਮੇਵਾਰੀ ਮਿਲਣ ਤੋਂ ਬਾਅਦ ਐਡਵੋਕੇਟ ਰਾਕੇਸ਼ ਕਾਜਲਾ ਨੇ ਕਿਹਾ ਕਿ ਪਟਿਆਲਾ ਟੈਕਸ ਬਾਰ ਐਸੋਸੀਏਸ਼ਨ ਕਾਫੀ ਵੱਡੀ ਅਤੇ ਅਹਿਮ ਐਸੋਸੀਏਸ਼ਨ ਹੈ ਅਤੇ ਇਥੋਂ ਦੇ ਅਧਿਕਾਰੀ ਬਹੁਤ ਤਜਰਬੇਕਾਰ ਹਨ ਅਤੇ ਹਮੇਸ਼ਾਂ ਹੀ ਚੋਣ ਸਟਾਫ ਨੂੰ ਸਹਿਯੋਗ ਕਰਦੇ ਹਨ ਤਾਂ ਇਥੇ ਇਹ ਚੋਣ ਨਿਸ਼ਚਿਤ ਤੌਰ ’ਤੇ ਨਿਰਪੱਖ ਅਤੇ ਸ਼ਾਂਤੀਪੂਰਵਕ ਹੋਈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਐਡਵੋਕੇਟ ਅਸ਼ਵਨੀ ਕਨੌਜੀਆ ਨੂੰ ਉਪ ਪ੍ਰਧਾਨ, ਐਡਵੋਕੇਟ ਰਵਿੰਦਰ ਕੁਮਾਰ ਸੈਕਟਰੀ, ਐਡਵੋਕੇਟ ਸੁਮਿਤ ਗੋਇਲ ਜੁਆਇੰਟ ਸੈਕਟਰੀ, ਐਡਵੋਕੇਟ ਬੇਲਾ ਗੋਇਲ ਕੈਸ਼ੀਅਰ ਅਤੇ ਐਡਵੋਕੇਟ ਨੀਰਜ ਜੈਨ ਨੂੰ ਲਾਇਬ੍ਰੇਰੀਅਨ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਐਗਜੀਕਿਊਟਿਵ ਮੈਂਬਰ ਅਜੈ ਗਰਗ, ਅਜੈ ਕੁਮਾਰ, ਅੰਸ਼ੂ ਕਨੌਜੀਆ ਕਪੂਰ, ਅਰਮਾਨ ਕਾਜਲਾ, ਦਿਨੇਸ਼ ਗੋਇਲ, ਪ੍ਰਦੀਪ ਸੱਚਦੇਵਾ ਅਤੇ ਰਾਜੇਸ਼ ਕੁਮਾਰ ਗਰਗ ਬਣੇ।

Related Post