March 3, 2024 06:54:19
post

Jasbeer Singh

(Chief Editor)

Latest update

ਭਾਖੜਾ ਨਹਿਰ ਕੰਡੇ ਮਿਲੀ ਏ. ਐੱਸ. ਆਈ. ਦੀ ਗੱਡੀ

post-img

ਪਟਿਆਲਾ (ਜਸਬੀਰ ਜੱਸੀ) : ਚੜ੍ਹਦੀ ਸਵੇਰ ਪਟਿਆਲਾ ਜ਼ਿਲ੍ਹੇ ਦੇ ਪਾਸਿਆਣਾ ਰੋਡ ਸਥਿਤ ਭਾਖੜਾ ਨਹਿਰ ਦੇ ਕਿਨਾਰੇ ਇਕ ਏ. ਐੱਸ. ਆਈ. ਦੀ ਗੱਡੀ ਮਿਲਣ ਨਾਲ ਸਨਸਨੀ ਫੈਲ ਗਈ। ਗੱਡੀ ਵਿਚ ਏ. ਐੱਸ. ਆਈ. ਦੀ ਵਰਦੀ ਅਤੇ ਬੂਟ ਪਏ ਹੋਏ ਸਨ ਹਾਲਾਂਕਿ ਇਹ ਜਾਣਕਾਰੀ ਗੋਤਾਖੋਰਾਂ ਨੂੰ ਭਾਖੜਾ ਨਹਿਰ ਦੇ ਬਿਲਕੁਲ ਨਾਲ ਸਥਿਤ ਪਾਸਿਆਣਾ ਚੌਂਕੀ ਦੀ ਪੁਲਸ ਵੱਲੋਂ ਦਿੱਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਬਠਿੰਡਾ ਦੇ ਥਾਣਾਕੋਟ ਫੱਤਾ ਵਿਚ ਤਾਇਨਾਤ ਏ. ਐੱਸ. ਆਈ. ਪੁਸ਼ਵਿੰਦਰ ਸਿੰਘ ਦੀ ਇਹ ਗੱਡੀ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਏ. ਐੱਸ. ਆਈ. ਪੁਸ਼ਵਿੰਦਰ ਸਿੰਘ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਫਿਲਹਾਲ ਗੋਤਾਖੋਰਾਂ ਵਲੋਂ ਭਾਖੜਾ ਨਹਿਰ ਵਿਚ ਏ. ਐੱਸ. ਆਈ. ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਏ. ਐੱਸ. ਆਈ. ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ ਅਤੇ ਗੋਤਾਖੋਰਾਂ ਦੀ ਭਾਲ ਜਾਰੀ ਸੀ। 

Related Post