March 3, 2024 17:15:02
post

Jasbeer Singh

(Chief Editor)

Latest update

ਭਗਤੀ ਦੀ ਖੁਸ਼ਬੂ ਨਾਲ ਮਹਿਕੀ ਅਯੁੱਧਿਆ, ਬਾਲੀ ਗਈ 108 ਫੁੱਟ ਲੰਬੀ ਅਗਰਬੱਤੀ

post-img

ਅਯੁੱਧਿਆ- ਪੂਰਾ ਦੇਸ਼ ਰਾਮ ਦੇ ਰੰਗ 'ਚ ਰੰਗਿਆ ਹੋਇਆ ਹੈ। 22 ਜਨਵਰੀ ਨੂੰ ਰਾਮਲਲਾ ਆਪਣੇ ਵਿਸ਼ਾਲ ਮੰਦਰ 'ਚ ਵਿਰਾਜਨਗੇ। ਅਯੁੱਧਿਆ 'ਚ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਵੀ ਆਖਰੀ ਪੜਾਅ 'ਚ ਹਨ। ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਦੀਆਂ ਵਿਧੀਆਂ ਅੱਜ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਗਈਆਂ ਹਨ। ਇਸ ਵਿਚਕਾਰ ਅਯੁੱਧਿਆ 'ਚ 108 ਫੁੱਟ ਦੀ ਅਗਰਬੱਤੀ ਬਾਲੀ ਗਈ ਹੈ ਜੋ ਕਿ ਕਰੀਬ 45 ਦਿਨਾਂ (ਡੇਢ ਮਹੀਨਾ) ਤਕ ਆਪਣੀ ਖੁਸ਼ਬੂ ਬਿਖੇਰੇਗੀ। 

ਗੁਜਰਾਤ ਤੋਂ ਲਿਆਂਦੀ ਗਈ ਹੈ ਵਿਸ਼ਾਲ ਅਗਰਬੱਤੀ

ਗੁਜਰਾਤ 'ਚ ਰਾਮ ਭਗਤਾਂ ਨੇ ਇਕ ਖਾਸ ਅਗਰਬੱਤੀ ਬਣਾਈ ਹੈ। ਮੰਗਲਵਾਰ ਨੂੰ ਮਹੰਤ ਨ੍ਰਿਤਿਆ ਗੋਪਾਲ ਦਾਸ ਦੀ ਮੌਜੂਦਗੀ 'ਚ ਅਗਰਬੱਤੀ ਬਾਲੀ ਗਈ। ਅਗਰਬੱਤੀ ਦੀ ਲੰਬਾਈ ਕਰੀਬ 108 ਫੁੱਟ ਹੈ ਅਤੇ 3.5 ਫੁੱਟ ਗੋਲ ਹੈ। ਗੁਜਰਾਤ 'ਚ ਤਿਆਰ ਹੋਈ ਇਹ ਅਗਰਬੱਤੀ ਪੰਜ ਤੱਤਾਂ ਨੂੰ ਮਿਲਾ ਕੇ ਬਣਾਈ ਗਈ ਹੈ। ਇਹ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਕਿਉਂਕਿ ਇਸਨੂੰ ਹਰਬਲ ਤਰੀਕੇ ਨਾਲ ਬਣਾਇਆ ਗਿਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਗਰਬੱਤੀ 45 ਦਿਨਾਂ (ਡੇਢ ਮਹੀਨਾ) ਤਕ ਬਲਦੀ ਰਹੇਗੀ ਅਤੇ ਇਸਦੀ ਖੁਸ਼ਬੂ ਕਈ ਕਿਲੋਮੀਟਰ ਤਕ ਫੈਲੇਗੀ। 


Related Post