March 3, 2024 07:18:40
post

Jasbeer Singh

(Chief Editor)

Latest update

ਭਾਖੜਾ ਨਹਿਰ ਵਿੱਚ ਅੱਜ 20 ਸਾਲ ਦੀ ਕੁੜੀ ਦੀ ਲਾਸ਼ ਮਿਲੀ

post-img

ਪਟਿਆਲਾ 8 ਦਸੰਬਰ ( ਅਨੁਰਾਗ ਸ਼ਰਮਾ) ਪਟਿਆਲਾ ਸੰਗਰੂਰ ਰੋਡ ਤੇ ਪੈਂਦੀ ਭਾਖੜਾ ਨਹਿਰ ਵਿੱਚ ਅੱਜ 20 ਸਾਲ ਦੀ ਕੁੜੀ ਦੀ ਲਾਸ਼ ਮਿਲੀ। ਦੱਸ ਦਈਏ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਫੋਨ ਤੇ ਇਤਲਾਹ ਦਿੱਤੀ  ਕਿ ਉਹਨਾਂ ਦੇ ਕੋਲ ਕਿਸੇ ਦਾ ਫੋਨ ਆਇਆ ਤੇ ਉਸ ਫੋਨ ਉੱਤੇ ਸ਼ੰਕਰ ਭਾਰਤਵਾਜ਼ ਅਤੇ ਉਹਨਾਂ ਦੀ ਟੀਮ ਨੂੰ ਇਤਲਾਅ ਮਿਲੀ ਕਿ ਇੱਕ ਕੁੜੀ ਵੱਲੋਂ ਭਾਖੜਾ ਵਿੱਚ ਛਲੰਗ ਮਾਰ ਦਿੱਤੀ ਗਈ ਹੈ। ਉਸ ਨੂੰ ਦੇਖ ਕੇ ਇੱਕ ਹੋਰ ਮੁੰਡੇ ਵੱਲੋਂ ਵੀ ਛਲਾਂਗ ਲਗਾਈ ਗਈ ਹੈ। ਹੋ ਸਕਦਾ ਹੈ ਕਿ ਇਸ ਨੌਜਵਾਨ ਵੱਲੋਂ ਆਪਣੀ ਸਹਿ ਪਾਠ ਨੂੰ ਬਚਾਉਣ ਵਾਸਤੇ ਛਲਾਂਗ ਲਗਾਈ ਹੋਵੇ ।  ਪਰ ਗੋਤਾਖੋਰਾਂ ਦੀ ਬੜੀ ਮਸ਼ੱਕਤ ਤੋਂ ਬਾਅਦ ਸਿਰਫ ਇੱਕ ਕੁੜੀ ਦੀ ਲਾਸ਼ ਗੋਤਾਖੋਰਾਂ ਨੂੰ ਮਿਲੀ। ਇੱਥੇ ਹੀ ਦੱਸ ਦਈਏ ਕਿ ਮੁੰਡੇ ਵੱਲੋਂ ਛਲੰਗ ਮਾਰਨ ਦੀ ਘਟਨਾ ਦੀ ਕਿਸੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਸਕਦੀ।  ਕਿਉਂਕਿ ਇਸ ਘਟਨਾ ਦਾ ਕੋਈ ਵੀ ਚਸ਼ਮਦੀਤ ਗਵਾਹ ਮੌਕੇ ਪਰ ਨਹੀ ਸੀ। ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਨੂੰ ਮੌਕੇ ਤੋਂ ਇੱਕ ਐਕਟੀਵਾ ਸਕੂਟਰ ਦੋ ਮੋਬਾਈਲ ਅਤੇ ਇੱਕ ਕਾਲਜ ਬੈਗ ਬਰਾਮਦ ਹੋਇਆ। ਇੱਥੇ ਹੀ ਜਾਣਕਾਰੀ ਦਿੰਦੇ ਹੋਏ ਗੋਤਾਖੋਰ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਸਾਡੇ ਗੋਤਾਖੋਰਾਂ ਨੂੰ ਇਤਲਾਅ ਮਿਲੀ ਤਾਂ ਗੋਤਾਖੋਰਾਂ ਨੇ ਨਾਲ ਦੀ ਨਾਲ ਇਸ ਲੜਕੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੜੇ ਹੱਥ ਪੈਰ ਮਾਰਨ ਤੋਂ ਬਾਅਦ ਵੀ ਇਸ ਨੂੰ ਜਿੰਦਾ ਨਹੀਂ ਬਚਾਇਆ ਜਾ ਸਕਿਆ। ਪਾਣੀ ਦਾ ਤੇਜ਼ ਬਹਾਵ ਤੇ ਸਰਦ ਮੌਸਮ ਮਿੰਟ ਦੋ ਮਿੰਟ ਵਿੱਚ ਹੀ ਜਾਣ ਕੱਢ ਦਿੰਦਾ ਹੈ। ਸੋ ਉਹਨਾਂ ਵੱਲੋਂ ਮਸ਼ੱਕਤ ਕਰਨ ਉਪਰੰਤ ਸੱਤ ਅਠ ਕਿਲੋਮੀਟਰ ਅੱਗੇ ਜਾ ਕੇ ਲੜਕੀ ਦੀ ਲਾਸ਼ ਫ਼ੜ ਲਈ ਹੈ। ਜੋ ਕਿ ਹਰਿਆਣਾ ਤੋਂ ਦੱਸੀ ਜਾ ਰਹੀ ਹੈ। ਅਤੇ ਇਹ ਲੜਕੀ ਅਤੇ ਜਿਸ ਲੜਕੇ ਦਾ ਜ਼ਿਕਰ ਕੀਤਾ ਗਿਆ ਹੈ। ਉਹ ਲੜਕਾ ਬੀ ਐਸ ਸੀ ਨਰਸਿੰਗ ਦੇ ਵਿਦਿਆਰਥੀ ਹਨ ਅਤੇ ਨੇੜੇ ਹੀ ਪੈਂਦੇ ਇੱਕ ਪ੍ਰਾਈਵੇਟ ਵਿਦਿਅਕ ਅਦਾਰੇ ਵਿੱਚ ਫਾਈਨਲ ਈਅਰ ਦੀ ਪੜਾਈ ਕਰ ਰਹੇ ਹਨ। ਮੌਕੇ ਤੇ ਪਹੁੰਚੇ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਕੂਟੀ ਦੀ ਪੁਸ਼ਟੀ ਜਰੂਰ ਕੀਤੀ ਗਈ ਪਰ ਇਸ ਬਾਬਤ ਹਜੇ ਦੁਚਿੱਤੀ ਬਣੀ ਹੋਈ ਹੈ ਕਿ ਆਖਰ ਲੜਕੇ ਵੱਲੋਂ ਛਲਾਂਗ ਮਾਰੀ ਗਈ ਜਾਂ ਨਹੀਂ ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ।

Related Post