March 3, 2024 07:08:50
post

Jasbeer Singh

(Chief Editor)

Latest update

ਤੇਲ ਟੈਂਕਰ 'ਚ ਧਮਾਕਾ, 40 ਲੋਕਾਂ ਦੀ ਦਰਦਨਾਕ ਮੌਤ

post-img

ਮੋਨਰੋਵੀਆ : ਉੱਤਰੀ-ਮੱਧ ਲਾਇਬੇਰੀਆ ਦੇ ਬੋਂਗ ਕਾਉਂਟੀ ਵਿੱਚ ਇੱਕ ਤੇਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਮਗਰੋਂ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ 83 ਹੋਰ ਜ਼ਖਮੀ ਹੋ ਗਏ। ਲਾਇਬੇਰੀਅਨ ਅਖ਼ਬਾਰ ਫਰੰਟਪੇਜ ਅਫਰੀਕਾ ਨੇ ਦੇਸ਼ ਦੇ ਉਪ ਸਿਹਤ ਮੰਤਰੀ ਅਤੇ ਮੁੱਖ ਮੈਡੀਕਲ ਅਫਸਰ ਫ੍ਰਾਂਸਿਸ ਕੇਟ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ। ਅਖ਼ਬਾਰ ਮੁਤਾਬਕ ਮੰਗਲਵਾਰ ਨੂੰ ਟੋਟੋਟਾ ਵਿੱਚ ਮੁਲਬਾਹ ਹਿੱਲ ਕਮਿਊਨਿਟੀ ਵਿੱਚ ਗੈਸ ਟਰੱਕ ਪਲਟ ਗਿਆ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਵਿਸਫੋਟ ਹੋ ਗਿਆ, ਜਿਸ ਨਾਲ ਲੀਕ ਹੋ ਰਹੇ ਈਂਧਨ ਨੂੰ ਕੱਢਣ ਲਈ ਘਟਨਾਸਥਲ 'ਤੇ ਪਹੁੰਚੇ ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ ਸ਼ੁਰੂਆਤੀ ਮੌਤਾਂ ਦੀ ਗਿਣਤੀ 15 ਪੀੜਤ ਸੀ ਅਤੇ 36 ਲੋਕ ਜ਼ਖਮੀ ਹੋਏ ਸਨ। ਰਿਪੋਰਟ ਵਿੱਚ ਕਿਹਾ ਗਿਆ ਕਿ ਧਮਾਕੇ ਵਿੱਚ ਹੋਰ ਪੀੜਤਾਂ ਦੇ ਇਲਾਵਾ ਇੱਕ ਔਰਤ ਅਤੇ ਛੇ ਤੋਂ ਨੌਂ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਅਖ਼ਬਾਰ ਨੇ ਕੇਤੇਹ ਦੇ ਹਵਾਲੇ ਨਾਲ ਦੱਸਿਆ ਕਿ ਜ਼ਖਮੀਆਂ ਦਾ ਫੇਬੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਹੋਰਾਂ ਨੂੰ 14 ਮਿਲਟਰੀ ਹਸਪਤਾਲ, ਜੌਨ ਐੱਫ. ਕੈਨੇਡੀ ਮੈਮੋਰੀਅਲ ਹਸਪਤਾਲ ਅਤੇ ਈਲਵਾ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

Related Post