March 3, 2024 18:23:12
post

Jasbeer Singh

(Chief Editor)

Latest update

ਪੰਜਾਬ ਦੀ ਵੱਡੀ ਟੈਕਸਟਾਈਲ ਕੰਪਨੀ ਦੇ ਦਫ਼ਤਰਾਂ 'ਚ ED ਦੀ ਛਾਪੇਮਾਰੀ, ਮਚੀ ਹਫੜਾ-ਦਫੜੀ

post-img

ਲੁਧਿਆਣਾ/ਜਲੰਧਰ  : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਸਵੇਰੇ ਪੰਜਾਬ ਦੀ ਵੱਡੀ ਟੈਕਸਟਾਈਲ ਲਿਮਟਿਡ ਕੰਪਨੀ ਦੇ ਦਫ਼ਤਰਾਂ 'ਚ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਇਹ ਕਾਰਵਾਈ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਲੁਧਿਆਣਾ 'ਚ ਕਰੀਬ 14-15 ਲੋਕੇਸ਼ਨਾਂ 'ਤੇ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰਵਾਈ ਉਕਤ ਕੰਪਨੀ ਵੱਲੋਂ ਕੀਤੇ ਗਏ 1530 ਕਰੋੜ ਦੇ ਬੈਂਕ ਧੋਖਾਧੜੀ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਉਕਤ ਕੰਪਨੀ ਖ਼ਿਲਾਫ਼ ਪਿਛਲੇ ਸਾਲ ਫਰਵਰੀ ਮਹੀਨੇ 'ਚ ਵੀ ਜਾਂਚ ਕੀਤੀ ਗਈ ਸੀ। ਇਸ 'ਚ ਕੰਪਨੀ ਦੀਆਂ 828 ਕਰੋੜ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਗਈਆਂ। ਕੰਪਨੀ ਦੇ ਡਾਇਰੈਕਟਰਾਂ 'ਤੇ 1530 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਦੀ ਧੋਖਾਧੜੀ ਅਤੇ ਹੇਰਾਫੇਰੀ ਦਾ ਦੋਸ਼ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਕਾਰਵਾਈ 'ਚ ਜੁੱਟੇ ਹੋਏ ਹਨ। ਉੱਥੇ ਹੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਕਾਰਵਾਈ ਲੰਬੀ ਚੱਲ ਸਕਦੀ ਹੈ।

Related Post