ਆਪ ਦੀ ਜਿੱਤ ਨੇ ਸਾਬਤ ਕੀਤਾ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ : ਕੇਜਰੀਵਾਲ
- by Jasbeer Singh
- November 14, 2025
ਆਪ ਦੀ ਜਿੱਤ ਨੇ ਸਾਬਤ ਕੀਤਾ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ : ਕੇਜਰੀਵਾਲ ਨਵੀਂ ਦਿੱਲੀ, 14 ਨਵੰਬਰ, 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਹੋ ਨਿਬੜੀ ਤਰਨਤਾਰਨ ਜਿਮਨੀ ਚੋਣ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 12 ਹਜ਼ਾਰ 91 ਵੋਟਾਂ ਦੇ ਵੱਡੇ ਫਰਕ ਨਾਲ ਪ੍ਰਾਪਤ ਜਿੱਤ ਨੇ ਇਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਕੀ ਬੋਲੇ ਆਪ ਕਨਵੀਨਰ ਕੇਜਰੀਵਾਲ ਤਰਨਤਾਰਨ ਜਿਮਨੀ ਚੋਣ ਵਿਚ ਆਪ ਉਮੀਦਵਾਰ ਦੀ ਜਿੱਤ ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ ਤੇ ਆਪ ਨੇ ਪੰਜਾਬ ਵਿਚ ਸਿਰਫ਼ ਕੰਮ ਹੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਵਾਰ ਫਿਰ ਆਪ `ਤੇ ਆਪਣਾ ਭਰੋਸਾ ਪ੍ਰਗਟਾਇਆ ਹੈ ਤੇ ਜਿੱਤ ਵੀ ਜਨਤਾ ਦੀ ਹੀ ਜਿੱਤ ਹੈ। ਆਪ ਉਮੀਦਵਾਰ ਨੇ ਕਿੰਨੀਆਂ ਕੀਤੀਆਂ ਵੋਟਾਂ ਪ੍ਰਾਪਤ ਜਿਮਨੀ ਚੋਣ ਵਿਚ ਖੜ੍ਹੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 42 ਹਜ਼ਾਰ 649 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਨੂੰ 12 ਹਜ਼ਾਰ 91 ਵੋਟਾਂ ਦੇ ਫਰਕ ਨਾਲ ਹਰਾਇਆ, ਜਿਨ੍ਹਾਂ ਨੂੰ 30 ਹਜ਼ਾਰ 558 ਵੋਟਾਂ ਮਿਲੀਆਂ।ਇਸੇ ਤਰ੍ਹਾਂ ਕਾਂਗਰਸ ਦੇ ਕਰਨਬੀਰ ਸਿੰਘ ਨੂੰ 15 ਹਜ਼ਾਰ 78 ਵੋਟਾਂ ਨਾਲ ਤੀਸਰੇ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ 6 ਹਜ਼ਾਰ 239 ਵੋਟਾਂ ਨਾਲ ਚੌਥੇ ਸਥਾਨ `ਤੇ ਰਹੇ।
