
3 ਅਪ੍ਰੈਲ ਨੂੰ ਪਸਿਆਣਾ ਥਾਣੇ ਅੱਗੇ ਪ੍ਰਾਪਰਟੀ ਡੀਲਰ ਦੀ ਗੁੰਡਾ ਗਰਦੀ ਤੇ ਪ੍ਰਸ਼ਾਸ਼ਨ ਖਿਲਾਫ ਲਾਉਣਗੀਆਂ ਜਥੇਬੰਦੀਆਂ ਧਰਨਾ
- by Jasbeer Singh
- March 22, 2024

ਪਟਿਆਲਾ, 22 ਮਾਰਚ (ਜਸਬੀਰ)-ਇਥੇ ਨਹਿਰੂ ਪਾਰਕ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਰਿਟਾਇਰਡ ਐਸੋਸੀਏਸਨ ਪੀ ਪੀ ਸੀ ਐਲ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿਚ ਵਿਚਾਰਿਆ ਗਿਆ ਕਿ 15 ਮਾਰਚ ਨੂੰ ਇਕ ਪ੍ਰਾਪਰਟੀ ਡੀਲਰ ਵੱਲੋ 20-25 ਭਾੜੇ ਦੇ ਹਥਿਆਰਬੰਦ ਬੰਦਿਆਂ ਨੂੰ ਨਾਲ ਲੈਕੇ ਪੰਜਾਬ ਇੰਕਲੇਵ ਸਮਾਣਾ ਰੋਡ ਸਵਾਜਪੁਰ ਵਿਖੇ ਕਲੋਨੀ ਤੇ ਕਬਜਾ ਕਰਨ ਦੀ ਨੀਤ ਨਾਲ ਉੱਥੇ ਰਹਿ ਪਰਿਵਾਰਾਂ ਦੀ ਕੁੱਟ ਮਾਰ ਕੀਤੀ ਗਏ ਅਤੇ ਗਹਿਣੇ ਤੇ ਪੈਸੇ ਲੁੱਟੇ ਅਤੇ ਇਕ ਪ੍ਰਵਾਰ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ। ਜਖਮੀ ਬੰਦਿਆਂ ਦੇ ਸਿਰ ਪਾੜ ਦਿੱਤੇ ਕਈਆਂ ਦੇ ਟਾਂਕੇ ਲੱਗੇ। ਏਥੋਂ ਤੱਕ ਕਿ ਇਕ ਪਾਲਤੂ ਕੁੱਤਾ ਵੀ ਮਾਰ ਦਿੱਤਾ। ਜਿਸ ਦੇ ਵਿਰੋਧ ਵਿੱਚ ਪ੍ਰਵਾਰ ਅਤੇ ਜਥੇਬੰਦੀਆਂ ਵੱਲੋਂ ਪਸਿਆਣਾ ਥਾਣੇ ਅਤੇ ਡੀ. ਐਸ. ਪੀ. ਸਮਾਣਾ ਨੂੰ ਦਰਖਾਸਤਾਂ ਦਿੱਤੀਆਂ ਜਿਸ ਤੇ ਕੋਈ ਸੁਣਵਾਈ ਨਹੀਂ ਹੋਈ। ਸਗੋਂ 20 ਮਾਰਚ ਨੂੰ ਆ ਕੇ ਟਰਾਂਸਫਰ ਤੋਂ ਆ ਰਹ ਬਿਜਲੀ ਦੀ ਤਾਰ ਕਟ ਕੇ ਲੈ ਗਏ।ਮੀਟਿੰਗ ਵਿੱਚ ਇਸ ਗੁੰਡਾਗਰਦੀ ਖਿਲਾਫ ਸੰਘਰਸ਼ ਲੜ੍ਹਨ ਲਈ ਜਬਰ ਵਿਰੋਧੀ ਸੰਘਰਸ ਕਮੇਟੀ ਪੰਜਾਬ ਐਨਕਲੇਵ ਦਾ ਗਠਨ ਕੀਤਾ ਗਿਆ। ਮੀਟਿੰਗ ਤੋਂ ਬਾਅਦ ਘਟਨਾ ਦੇ ਪੂਰੇ ਵੇਰਵੇ ਸਹਿਤ ਜੱਥੇਬੰਦੀਆ ਵੱਲੋ ਇਕ ਮੰਗ ਪੱਤਰ ਐੱਸ ਐੱਸ ਪੀ ਪਟਿਆਲਾ ਅਤੇ ਐੱਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਦੋਸੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਬਰ ਵਿਰੋਧੀ ਸੰਘਰਸ ਕਮੇਟੀ ਪੰਜਾਬ ਐਂਕਲੇਵ ਦੀ ਅਗਵਾਈ ਵਿੱਚ 3 ਅਪ੍ਰੈਲ ਨੂੰ ਪਸਿਆਣਾ ਥਾਣੇ ਦੇ ਗੇਟ ਮੂਹਰੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਇਲਾਵਾ ਰਣਜੀਤ ਸਿੰਘ ਸਵਾਜਪੁਰ ਜਿਲ੍ਹਾ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ, ਸੁਰਿੰਦਰ ਸਿੰਘ ਖਾਲਸਾ, ਡਾ ਜਰਨੈਲ ਸਿੰਘ ਕਾਲੇਕੇ, ਸੁਰਿੰਦਰ ਕਕਰਾਲਾ, ਜਗਤਾਰ ਸਿੰਘ ਬਰਸਟ, ਨਾਜਰ ਸਿੰਘ,ਭਾਗ ਸਿੰਘ ਫਤੇਪੁਰ, ਪਵਨ ਪਸਿਆਣਾ, ਮਘਰ ਸਿੰਘ, ਸੁਖਜੀਤ ਸਿੰਘ, ਰਾਮ ਚੰਦ ਲਹਿਲ, ਜਸਵਿੰਦਰ ਢਿੱਲੋਂ ਸੇਰਮਜਰਾ, ਗੁਰਸੇਵਕ ਸਿੰਘ ਮੈਣ, ਹਰਬੰਸ ਸਿੰਘ, ਗੁਰਮੀਤ ਮਹਿਮਦਪੁਰ, ਸੰਤ ਸਿੰਘ ਫਤਿਹਪੁਰ ਆਦਿ ਨੇ ਭਾਗ ਲਿਆ।