ਨਸਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਕੀਤਾ ਜਾ ਰਿਹਾ ਹੈ ਸੀਲ : ਡੀ. ਆਈ. ਜੀ. ਹਰਚਰਨ ਭੁੱਲਰ
- by Jasbeer Singh
- March 22, 2024
ਪਟਿਆਲਾ, 22 ਮਾਰਚ (ਜਸਬੀਰ)-ਪਟਿਆਲਾ ਪੁਲਸ ਵਲੋਂ ਸਟੇਟ ਕਾਲਜ ਆਫ ਐਜੂਕੇਸਨ ਪਟਿਆਲਾ ਵਿਖੇ ਅੰਤਰਰਾਸਟਰੀ ਸੰਸਥਾ ਡਰੱਗ ਫਰੀ ਵਲੱਡ ਅਮਰੀਕਾ ਅਤੇ ਪਟਿਆਲਾ ਜ਼ਿਲੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ,ਯੂਥ ਫੈਡਰੇਸਨ ਆਫ ਇੰਡੀਆ, ,ਯੂਵਕ ਸੇਵਾਵਾਂ ਕਲੱਬ ਦੀਪ ਨਗਰ, ਸਤਿਆਵਤੀ ਹਿਮਾਂਸੂ ਸਰਮਾ ਮੈਮੋਰੀਅਲ ਫਾਊਂਡੇਸਨ ਅਤੇ ਸਰਕਾਰੀ ਆਈ ਟੀ ਆਈ ਲੜਕੇ , ਜ਼ਿਲਾ ਸਾਂਝ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਡੀ ਆਈ ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ਰਸੀਪਲ ਡਾ ਜਸਪ੍ਰੀਤ ਕੌਰ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤਾ, ਵਿਸੇਸ ਤੌਰ ਤੇ ਡੀ ਐਸ ਪੀ ਸਿਟੀ 1 ਸੰਜੀਵ ਸਿੰਗਲਾ, ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ, ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਐਸ ਐਚ ਓ ਸਿਵਲ ਲਾਈਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਇੰਸਪੈਕਟਰ ਝਰਮਲ ਸਿੰਘ ਇੰਚਾਰਜ ਜ਼ਿਲਾ ਸਾਂਝ ਕੇਂਦਰ ਪਟਿਆਲਾ, ਐਸ ਆਈ ਲਾਡੀ ਪਹੇੜੀ ਇੰਚਾਰਜ ਸਿਟੀ ਟ੍ਰੈਫਿਕ, ਐਸ ਆਈ ਨਵਦੀਪ ਕੌਰ ਚੈਹਿਲ, ਵਿਨੋਦ ਸਰਮਾ ਜਰਨਲ ਸਕੱਤਰ ਜਨ ਹਿੱਤ ਸੰਮਤੀ, ਵਿਨੇ ਸਰਮਾ, ਸਟੇਟ ਐਵਾਰਡੀ ਰੁਪਿੰਦਰ ਕੌਰ, ਲੈਫਟੀਨੈਂਟ ਜਗਦੀਪ ਸਿੰਘ ਜੋਸੀ ਟ੍ਰੈਨਿਗ ਅਫਸਰ,ਰੁਦਰਪ੍ਰਤਾਪ ਸਿੰਘ, ਐਸਟਿਟ ਪ੍ਰੋਫੈਸਰ ਹਰਦੀਪ ਕੌਰ ਸੈਣੀ, ਐਸਟਿਟ ਪ੍ਰੋਫੈਸਰ ਯਸਪ੍ਰੀਤ ਸਿੰਘ , ਧਰਮ ਚੰਦ,ਲੱਕੀ ਹਰਦਾਸਪੁਰ, ਉਪਕਾਰ ਸਿੰਘ ਨੇ ਸ਼ਿਰਕਤ ਕੀਤੀ, ਇਸ ਮੌਕੇ ਨੋਜਵਾਨਾਂ ਨੂੰ ਸੰਬੋਧਨ ਕਰਦਿਆਂ ਡੀ ਆਈ ਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਸ ਗੋਰਵ ਯਾਦਵ ਜੀ ਵਲੋਂ ਸਖਤ ਹਦਾਇਤਾਂ ਹਨ ਕਿ ਨਸਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਾ ਬਖਸ਼ਿਆ ਜਾਵੇ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਨਸਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਜਾਣ ਅਤੇ ਪੁਲਸ ਵੱਲੋਂ ਨਸਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਪਬਲਿਕ ਅਤੇ ਨੋਜਵਾਨਾਂ ਨੂੰ ਅੱਗੇ ਆ ਕੇ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਨਸਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੁਲਸ ਵੱਲੋਂ ਗੁਪਤ ਰੱਖਿਆ ਜਾਂਦਾ ਹੈ ਇਸ ਲਈ ਬਗੈਰ ਕਿਸੇ ਡਰ ਭੈ ਤੋਂ ਨਸਾ ਤਸਕਰਾਂ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ ਤਾਂ ਹੀ ਅਸੀਂ ਸਾਰੇ ਇੱਕਜੁੱਟ ਹੋ ਕੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰ ਸਕਦੇ ਹਾ , ਉਹਨਾਂ ਪਰਮਿੰਦਰ ਭਲਵਾਨ, ਗਰੇਵਾਲ, ਰੁਪਿੰਦਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਵਲੋਂ ਜੋ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਉਹੋ ਬਹੁਤ ਹੀ ਸਲਾਘਾਯੋਗ ਹੈ ਅਤੇ ਉਹੋ ਇਸ ਮੁਹਿੰਮ ਵਿਚ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਸੋਹ ਚੁਕਾਈ ਗਈ। ਇਸ ਮੌਕੇ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕਿਤਾਬਾ ਵੀ ਵੰਡੀਆਂ ਗਈਆਂ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.