
ਮੌਸਮ ਦੀ ਤਬਦੀਲੀ ਦੇ ਚਲਦਿਆਂ ਬਾਰਸ਼ ਨੂੰ ਲੈ ਕੇ ਪੰਜਾਬ ਵਿਚ ਐਲਰਟ ਜਾਰੀ
- by Jasbeer Singh
- August 25, 2025

ਮੌਸਮ ਦੀ ਤਬਦੀਲੀ ਦੇ ਚਲਦਿਆਂ ਬਾਰਸ਼ ਨੂੰ ਲੈ ਕੇ ਪੰਜਾਬ ਵਿਚ ਐਲਰਟ ਜਾਰੀ ਚੰਡੀਗੜ੍ਹ, 25 ਅਗਸਤ 2025 : ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਚੱਲ ਰਹੇ ਬਰਸਾਤੀ ਮੌਸਮ ਅਤੇ ਪੈ ਰਹੀ ਬਰਸਾਤ ਦੇ ਚਲਦਿਆਂ ਪੰਜਾਬ ਵਿਚ ਅੱਜ ਬਾਰਸ਼ ਨੂੰ ਲੈ ਕੇ ਯੈਲੋ ਐਲਰਟ ਜਾਰੀ ਕੀਤਾ ਗਿਆ ਹੈ। ਜਿਸਦੇ ਚਲਦਿਆਂ ਭਾਰਤ ਦੇਸ਼ ਦੇ ਸੈਰ-ਸਪਾਟਾ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਚਾਰ ਜਿ਼ਲਿਆਂ ਜਿਨ੍ਹਾਂ ਵਿਚ ਜਿ਼ਲਾ ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ ਤੇ ਰੂਪਨਗਰ ਵਿਖੇ ਰੂਟੀਨ ਨਾਲੋਂ ਜਿ਼ਆਦਾ ਬਾਰਸ਼ ਪੈ ਸਕਦੀ ਹੈ। ਸਿਰਫ਼ ਇੰਨਾਂ ਹੀ ਨਹੀਂ ਬਰਸਾਤੀ ਮੌਸਮ ਬਣਿਆਂ ਰਹਿਣ ਦੇ ਇਕ ਦੋ ਜਾਂ ਤਿੰਨ ਨਹੀਂ 24 ਘੰਟਿਆਂ ਤੱਕ ਰਹਿਣ ਦੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ। ਕਿਹੜੇ ਕਿਹੜੇ ਜਿ਼ਲੇ ਵਿਚ ਕੀ ਕੀ ਰਹਿ ਸਕਦਾ ਹੈ ਅਨੁਮਾਨ ਜਲੰਧਰ ਜਿ਼ਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਹਲਕੇ ਬੱਦਲ ਰਹਿਣ ਦੇ ਨਾਲ-ਨਾਲ ਬਰਸਾਤ ਹੋਣ ਦਾ ਵੀ ਪੂਰਾ-ਪੂਰਾ ਅਨੁਮਾਨ ਹੈ ਕਿਉਂਕਿ ਸਮੁੱਚੇ ਪੰਜਾਬ ਅੰਦਰ ਬੱਦਲਵਾਈ ਹੋਈ ਪਈ ਹੈ, ਜਿਸ ਕਾਰਨ ਤਾਪਮਾਨ 26 ਤੋਂ 22 ਡਿੱਗਰੀ ਤੱਕ ਦੇ ਵਿਚਾਲੇ ਰਹਿ ਸਕਦਾ ਹੈ। ਇਸੇ ਤਰ੍ਹਾਂ ਪਟਿਆਲਾ ਜਿ਼ਲੇ ਵਿਚ ਵੀ ਉਪਰਕੋਕਤ ਵਾਂਗ ਮੌਸਮ ਬਣਿਆਂ ਰਹਿਣ ਦੇ ਨਾਲ-ਨਾਲ ਤਾਪਮਾਨ 24 ਤੋਂ 32 ਡਿੱਗਰੀ, ਲੁਧਿਆਣਾ ਵਿਖੇ 25 ਤੋਂ 31 ਡਿੱਗਰੀ ਤਾਪਮਾਨ ਅਤੇ ਮੋਹਾਲੀ ਵਿਖੇ 26 ਤੋਂ 32 ਡਿੱਗਰੀ ਦੇ ਵਿਚਾਲੇ ਰਹਿਣ ਦੇ ਪੂਰੇ ਪੂਰੇ ਅਨੁਮਾਨ ਹਨ। ਕਿਸ ਜਿ਼ਲੇ ਵਿਚ ਕਿੰਨੀ ਹੋਈ ਸੀ ਬਾਰਸ਼ ਪੰਜਾਬ ਅੰਦਰ ਅਗਸਤ ਮਹੀਨੇ ਵਿਚ ਚੱਲ ਰਹੇ ਬਰਸਾਤੀ ਮੌਸਮ ਦੇ ਚਲਦਿਆਂ ਮੋਹਾਲੀ ਵਿਚ 23. 5 ਮਿਲੀਮੀਟਰ, ਫਿਰੋਜ਼ਪੁਰ ਵਿਚ 67 ਮਿਮੀ, ਲੁਧਿਆਣਾ ਵਿਚ 53. 4 ਮਿਮੀ, ਪਠਾਨਕੋਟ ਵਿਚ 32. 5 ਮਿਮੀ, ਫਾਜਿ਼ਲਕਾ ਵਿਚ 14. 5 ਮਿਮੀ, ਅੰਮ੍ਰਿਤਸਰ ਵਿਚ 7 ਮਿਮੀ, ਪਟਿਆਲਾ ਵਿਚ 3. 4 ਮਿਮੀ. ਬਾਰਸ਼ ਰਿਕਾਰਡ ਕੀਤੀ ਗਈ ।