ਸੀ. ਬੀ. ਆਈ. ਨੇ ਕੀਤਾ ਮੁਸਤਫਾ, ਰਜ਼ੀਆ ਤੇ ਹੋਰ ਪਰਿਵਾਰਕ ਮੈਂਬਰਾਂ ਖਿ਼ਲਾਫ ਕੇਸ ਦਰਜ
- by Jasbeer Singh
- November 7, 2025
ਸੀ. ਬੀ. ਆਈ. ਨੇ ਕੀਤਾ ਮੁਸਤਫਾ, ਰਜ਼ੀਆ ਤੇ ਹੋਰ ਪਰਿਵਾਰਕ ਮੈਂਬਰਾਂ ਖਿ਼ਲਾਫ ਕੇਸ ਦਰਜ ਚੰਡੀਗੜ੍ਹ, 7 ਨਵੰਬਰ 2025 : ਕੇਂਦਰੀ ਜਾਂਚ ਏਜੰੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਸ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕਦੋਂ ਕੀਤੀ ਗਈ ਸੀ ਐਫ. ਆਈ. ਆਰ. ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਐਫ. ਆਈ. ਆਰ. 6 ਨਵੰਬਰ ਨੂੰ ਦਰਜ ਕੀਤੀ ਗਈ ਸੀ ।ਸੀ. ਬੀ. ਆਈ. ਅਨੁਸਾਰ ਅਕੀਲ ਅਖ਼ਤਰ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਸੀ ਜਿਸਦੀ ਮੁੱਢਲੀ ਜਾਂਚ ਵਿੱਚ ਪਰਿਵਾਰਕ ਝਗੜੇ ਦਾ ਖੁਲਾਸਾ ਹੋਇਆ ਸੀ। ਜਿਕਰਯੋਗ ਹੈ ਕਿ 35 ਸਾਲਾ ਅਕੀਲ ਅਖ਼ਤਰ ਦੀ ਲਾਸ਼ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਉਸ ਦੇ ਘਰੋਂ ਬਰਾਮਦ ਹੋਈ ਸੀ ।
