ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ ਚੰਡੀਗੜ੍ਹ, 5 ਨਵੰਬਰ 2025 : ਅੱਜ ਤੋਂ ਚਾਰ ਸਾਲ ਪਹਿਲਾਂ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਘੇਰਾਓ ਮਾਮਲੇ ਵਿਚ ਚੱਲ ਰਹੇ ਇਕ ਮਾਮਲੇ ਵਿਚ ਮਾਨਯੋਗ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਨੂੰ ਬਰੀ ਕਰ ਦਿੱਤਾ ਹੈ। ਕੌਣ ਕੌਣ ਹਨ ਉਹ ਆਗੂ ਜੋ ਅਦਾਲਤ ਵਲੋਂ ਕੀਤੇ ਗਏ ਹਨ ਬਰੀ ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਦਾ ਘਿਰਾਉ ਕਰਨ ਦੇ ਚਾਰ ਸਾਲ ਪੁਰਾਣੇ ਮਾਮਲੇ ਵਿਚ ਸੀ. ਜੇ. ਐਮ. ਦੀ ਅਦਾਲਤ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਤੇ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਆਗੂਆਂ ਡਾ. ਸਨੀ ਆਹਲੂਵਾਲੀਆ, ਰਾਜਵਿੰਦਰ ਗਿੱਲ ਅਤੇ ਅਰਸ਼ਦੀਪ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਮੰਗਲਵਾਰ ਨੂੰ ਬਰੀ ਕਰ ਦਿਤਾ ਹੈ।ਦੱਸਣਯੋਗ ਹੈ ਕਿ ਉਪਰੋਕਤ ਆਗੂਆਂ ’ਤੇ ਪੁਲਸ ਕਰਮਚਾਰੀਆਂ ਉਤੇ ਹਮਲਾ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪੈਦਾ ਕਰਨ ਦਾ ਦੋਸ਼ ਸੀ।
