post

Jasbeer Singh

(Chief Editor)

Punjab

ਕਤਲ ਦੇ ਮਾਮਲੇ ’ਚ ਅਦਾਲਤ ਨੇ ਕੀਤੇ ਦੋ ਨਿਹੰਗਾਂ ਵਿਰੁੱਧ ਦੋਸ਼ ਤੈਅ

post-img

ਕਤਲ ਦੇ ਮਾਮਲੇ ’ਚ ਅਦਾਲਤ ਨੇ ਕੀਤੇ ਦੋ ਨਿਹੰਗਾਂ ਵਿਰੁੱਧ ਦੋਸ਼ ਤੈਅ ਲੁਧਿਆਣਾ, 24 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਲੁਧਿਆਣਾ ਦੇ ਸੋਸ਼ਲ ਮੀਡੀਆ ਪ੍ਰਭਾਵਕ ਦੇ ਕਤਲ ਮਾਮਲੇੇ ਵਿਚ ਦੋ ਨਿਹੰਗਾਂ ਵਿਰੁੱਧ ਦੋਸ਼ ਤੈਅ ਕੀਤੇ ਹਨ । ਕੀ ਸੀ ਮਾਮਲਾ ਪੰਜਾਬ ਦੇੇ ਪ੍ਰਸਿੱਧ ਸ਼ਹਿਾਰ ਲੁਧਿਆਣਾ ਦੀ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ ਜਿਸਨੂੰ 30 ਜੂਨ ਨੂੰ ਬਠਿੰਡਾ ਵਿੱਚ ਉਸ ਦੀ ਕਾਰ ਵਿੱਚ ਗਲਾ ਘੁਟ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਨਿਹੰਗ ਸਿੰਘਾਂ ਤੇ ਅਦਾਲਤ ਨੇ ਦੋਸ਼ ਤੈਅ ਕੀਤੇ ਹਨ । ਦੱਸਣਯੋਗ ਹੈ ਕਿ ਉਕਤ ਦੋਸ਼ ਘਟਨਾ ਤੋਂ ਚਾਰ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਤੈਅ ਹੋ ਸਕੇ ਹਨ ।ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਪਹਿਲੀ ਵਾਰ ਮਾਮਲੇ ਦੀ ਸੁਣਵਾਈ ਕੀਤੀ ਅਤੇ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ, ਦੋਵੇਂ ਨਿਹੰਗਾਂ ਵਿਰੁੱਧ ਦੋਸ਼ ਤੈਅ ਕੀਤੇ। ਵਿਸਤ੍ਰਿਤ ਅਦਾਲਤੀ ਹੁਕਮ ਅਜੇ ਜਾਰੀ ਨਹੀਂ ਕੀਤੇ ਗਏ ਹਨ। ਕਿਊਂ ਕੀਤਾ ਗਿਆ ਸੀ ਕੰਚਨ ਕੁਮਾਰੀ ਦਾ ਕਤਲ ਕੰਚਨ ਕੁਮਾਰੀ ਜੋ ਕਿ ਇਕ ਸੋਸ਼ਲ ਮੀਡੀਆ ਪ੍ਰਭਾਵ ਸੀ ਵਲੋਂ ਸੋਸ਼ਲ ਮੀਡੀਆ ਤੇ ਬਹੁਤ ਹੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੀਡੀਓਜ ਪਾਈਆਂ ਜਾਂਦੀਆਂ ਸਨ ਤੇ ਜਿਨ੍ਹਾਂ ਦਾ ਉਪਰੋਕਤ ਵਿਅਕਤੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਸੀ ਪਰ ਕੰਚਨ ਕੁਮਾਰੀ ਵਲੋਂ ਠੇਸ ਪਹੁੰਚਾਉਣ ਵਾਲੀਆਂ ਵੀਡੀਓਜ ਨੂੰ ਪਾਉਣ ਤੋਂ ਨਹੀਂ ਹਟਿਆ ਗਿਆ, ਜਿਸ ਕਾਰਨ ਉਕਤ ਵਿਅਕਤੀਆਂ ਵਲੋਂ ਅੰਮ੍ਰਿਤਪਾਲ ਸਿੰਘ ਮਹਿਮਰੋਂ ਦੀ ਮਦਦ ਨਾਲ ਕੰਚਨ ਕੁਮਾਰੀ ਦਾ ਕਤਲ ਹੀ ਕਰ ਦਿੱਤਾ ਗਿਆ। ਜਿਸਦੇ ਨਤੀਜੇ ਵਜੋਂ ਜਿਥੇ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਕਿ ਘਟਨਾ ਵੇਲੇ ਤੋਂ ਫਰਾਰ ਚੱਲਿਆ ਆ ਰਿਹਾ ਹੈ ਦੇ ਦੋ ਸਾਥੀ ਪੁਲਸ ਦੀ ਗ੍ਰਿਫਤ ਵਿਚ ਹਨ ਤੇ ਹੁਣ ਮਾਨਯੋਗ ਅਦਾਲਤ ਵਲੋਂ ਵੀ ਉਨ੍ਹਾਂ ਤੇ ਦੋਸ਼ ਤੈਅ ਕਰ ਦਿੱਤੇ ਗਏ ਹਨ।

Related Post