ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ ਚੰਡੀਗੜ੍ਹ, 7 ਨਵੰਬਰ 2025 : ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਜੇਲ ਵਿਚ ਬੰਦ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੇ ਗੁੰਮ ਹੋਏ ਜ਼ਮੀਨੀ ਰਿਕਾਰਡ ਮਾਮਲੇ ਵਿਚ ਅਗੇਤੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਬਿਕਰਮ ਮਜੀਠੀਆ ਨੂੰ ਵਾਰ-ਵਾਰ ਜ਼ਮਾਨਤ ਅਰਜ਼ੀ ਦਾਇਰ ਕਰਨ ਤੇ ਵੀ ਨਹੀਂ ਮਿਲ ਰਹੀ ਜ਼ਮਾਾਨਤ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਦਿਨ ਤੋਂ ਮਜੀਠੀਆ ਵਿਰੁੱਧ ਤਰ੍ਹਾਂ ਤਰ੍ਹਾਂ ਤੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੀ ਵਾਰ ਵੀ ਮਾਨਯੋਗ ਕੋਰਟ ਵਿਚ ਮਜੀਠੀਆ ਦੇ ਵਕੀਲਾਂ ਵਲੋਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਤਾਂ ਮਾਨਯੋਗ ਕੋਰਟ ਵਿਚ ਵਿਰੋਧੀ ਪੱਖ ਨੇ ਅਜਿਹੀਆਂ ਦਲੀਲਾਂ ਦਿੱਤੀਆਂ ਕਿ ਅਦਾਲਤ ਨੇ ਮਜੀਠੀਆ ਨੂੰ ਜ਼ਮਾਨਤ ਨਹੀਂ ਦਿੱਤੀ, ਜਿਸਦੇ ਚਲਦਿਆਂ ਮਜੀਠੀਆ ਨੂੰ ਹੁਣ ਕਿੰਨਾਂ ਸਮਾਂ ਹੋਰ ਜੇਲ ਵਿਚ ਹੀ ਕੱਟਣਾ ਪਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
