

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਰੱਦ ਬਠਿੰਡਾ, 7 ਜੁਲਾਈ 2025 : ਪੰਜਾਬ ਪੁਲਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਬਠਿੰਡਾ ਜੇਲ ਵਿਚ ਆਮਦਨ ਤੋਂ ਵਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋ਼ ਦਰਜ ਕੀਤੇ ਗਏ ਕੇਸ ਦੇ ਚਲਦਿਆਂ ਬੰਦ ਹੈ ਦੀ ਜ਼ਮਾਨਤ ਅਰਜ਼ੀ ਅੱਜ ਮਾਨਯੋਗ ਅਦਾਲਤ ਨੇ ਰੱਦ ਕਰ ਦਿੱਤਾ ਹੈ। ਕਦੋਂ ਸੁਰਖੀਆਂ ਵਿਚ ਆਈ ਸੀ ਅਮਨਦੀਪ ਕੌਰ ਪੰਜਾਬ ਪੁਲਸ ਦੀ ਕਾਂਸਟੇਬਲ ਰਹੀ ਅਮਨਦੀਪ ਕੌਰ ਜਿਸਨੂੰ ਪੰਜਾਬ ਪੁਲਸ ਦੀ ਏ. ਐਨ. ਟੀ. ਐਫ. ਟੀਮ ਨੇ ਜਿ਼ਲਾ ਪੁਲਸ ਦੀ ਮਦਦ ਨਾਲ ਬਾਦਲ ਰੋਡ ਤੋਂ ਕਾਲੀ ਥਾਰ ਸਣੇ ਕਾਬੂ ਕੀਤਾ ਸੀ ਵਿਚੋਂ 17.71 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਸੀ ਅਤੇ ਇਸ ਸਭ ਦੇ ਚਲਦਿਆਂ ਡੀ. ਜੀ. ਪੀ. ਪੰਜਾਬ ਵਲੋਂ ਅਮਨਦੀਪ ਕੌਰ ਨੂੰ ਨੌਕਰੀਓਂ ਵੀ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵਿਜੀਲੈਂਸ ਦੀ ਟੀਮ ਵਲੋਂ 26 ਮਈ ਨੂੰ ਪਿੰਡ ਬਾਦਲ ਤੋਂ ਇਕ ਨਾਮੀ ਗਾਇਕਾ ਦੇ ਘਰੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।