
ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਟਰੈਵਲ ਏਜੰਸੀ ਦਾ ਲਾਇਸੰਸ ਰੱਦ
- by Jasbeer Singh
- January 21, 2025

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਟਰੈਵਲ ਏਜੰਸੀ ਦਾ ਲਾਇਸੰਸ ਰੱਦ ਸੰਗਰੂਰ, 21 ਜਨਵਰੀ :ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਰਿਸ਼ੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰਫੈਸ਼ਨਲ ਰੈਗੂਲੇਸ਼ਨ) ਦੇ ਤਹਿਤ" (FOR THE BLUE HEAVEN EDUCATION GROUP) ਮਾਤਾ ਮੋਦੀ ਰੋਡ, ਲਕਸ਼ਮੀ ਪੈਲੇਸ ਦੇ ਸਾਹਮਣੇ, ਸੁਨਾਮ ਉਧਮ ਸਿੰਘ ਵਾਲਾ ਦੇ ਨਾਮ ਤੇ ਬਲਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਐਸ. ਯੂ. ਐਸ. ਕਾਲਜ ਰੋਡ, ਬਾਬਾ ਮੂਲਚੰਦ ਕਾਲੋਨੀ, ਸੁਨਾਮ ਉਧਮ ਸਿੰਘ ਵਾਲਾ ਨੂੰ ਟਰੈਵਲ ਏਜੰਸੀ ਦਾ ਲਾਇਸੰਸ ਨੰ: 61/ਡੀ. ਸੀ/ਐਮ. ਏੇ. ਸੰਗਰੂਰ/2019 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 20-01-2024 ਤੱਕ ਸੀ । ਪ੍ਰਾਰਥੀ ਵੱਲੋ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਹ ਕਨੇਡਾ ਵਿਖੇ ਅਣਮਿਥੇ ਸਮੇਂ ਲਈ ਜਾ ਰਿਹਾ ਹੈ ਜਿਸ ਕਰਕੇ ਹੁਣ ਉਹ ਜਿੰਨੀ ਦੇਰ ਵਿਦੇਸ਼ ਵਿੱਚ ਰਹੇਗਾ ਉਨਾਂ ਸਮਾਂ ਏਜੰਸੀ ਦਾ ਕੰਮ ਨਹੀ ਕਰੇਗਾ । ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸਕੇਸ਼ਨ 6(1) (G) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ, ਇਸ ਲਈ ਪ੍ਰਾਰਥੀ ਵੱਲੋ ਪ੍ਰਾਪਤ ਹੋਈ ਪ੍ਰਤੀਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇ ਨਜ਼ਰ " ( FOR THE BLUE HEAVEN EDUCATION GROUP) ਮਾਤਾ ਮੋਦੀ ਰੋਡ, ਲਕਸ਼ਮੀ ਪੈਲੇਸ ਦੇ ਸਾਹਮਣੇ, ਸੁਨਾਮ ਉਧਮ ਸਿੰਘ ਵਾਲਾ, ਜਿਲ੍ਹਾ ਸੰਗਰੂਰ ਦੇ ਨਾਮ ਤੇ ਸ੍ਰੀ ਬਲਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਐਸ.ਯੂ.ਐਸ ਕਾਲਜ ਰੋਡ, ਬਾਬਾ ਮੂਲਚੰਦ ਕਾਲੋਨੀ, ਸੁਨਾਮ ਉਧਮ ਸਿੰਘ ਵਾਲਾ, ਜਿਲ੍ਹਾ ਸੰਗਰੂਰ ਨੂੰ ਜਾਰੀ ਕੀਤਾ ਗਿਆ ਟਰੇਵਲ ਏਜੰਸੀ ਦਾ ਲਾਇਸੰਸ ਨੰ: 61/ਡੀ. ਸੀ/ਐਮ. ਏੇ. ਸੰਗਰੂਰ/2019 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 6 (1) (G) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਇਸ ਫਰਮ ਜਾਂ ਬਲਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਦੇ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜ਼ਿੰਮੇਵਾਰ ਹੋਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.