post

Jasbeer Singh

(Chief Editor)

Punjab

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅਕਾਲੀ ਵਰਕਰਾਂ ਨੂੰ ਸਰਹੱਦੀ ਇਲਾਕੇ ਦੇ ਪਰਿਵਾਰਾਂ ਦੀ ਮੱਦਦ ਲਈ ਤਿਆਰ ਰਹਿਣ ਦੀ ਅਪੀਲ

post-img

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅਕਾਲੀ ਵਰਕਰਾਂ ਨੂੰ ਸਰਹੱਦੀ ਇਲਾਕੇ ਦੇ ਪਰਿਵਾਰਾਂ ਦੀ ਮੱਦਦ ਲਈ ਤਿਆਰ ਰਹਿਣ ਦੀ ਅਪੀਲ ਲੋੜ ਪੈਣ ਤੇ ਵਕਤੀ ਰਿਹਾਇਸ਼ੀ ਪ੍ਰਬੰਧ ਅਤੇ ਪਸ਼ੂ ਧਨ ਲਈ ਚਾਰੇ ਦੇ ਪ੍ਰਬੰਧ ਕਰਨ ਦੀ ਅਪੀਲ ਚੰਡੀਗੜ : ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਵੱਲੋ ਇਸ ਔਖੀ ਅਤੇ ਸੰਕਟ ਦੀ ਘੜੀ ਵਿੱਚ ਦੇਸ਼ ਦੇ ਹਿੱਤਾਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਸਰਹੱਦੀ ਇਲਾਕਿਆਂ ਦੇ ਪਰਿਵਾਰਾਂ ਲਈ ਹਰ ਸੰਭਵ ਮਦਦ ਦੇਣ ਵਚਨਬੱਧਤਾ ਦਿੱਤੀ ਗਈ।ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਸਰਹੱਦ ਤੇ ਵਧ ਰਹੇ ਤਣਾਅ ਨੂੰ ਵੇਖਦੇ ਹੋਏ, ਸਾਰੇ ਹੀ ਅਕਾਲੀ ਵਰਕਰਾਂ ਨੂੰ ਸਨਿਮਰ ਅਪੀਲ ਕੀਤੀ ਕਿ ਓਹ ਇਸ ਔਖੀ ਸਥਿਤੀ ਵਿੱਚ ਦੇਸ਼ ਦੀ ਸੁਰੱਖਿਆ ਅਤੇ ਆਪਣੇ ਦੇਸ਼ ਵਾਸੀਆਂ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹਿਣ । ਪੰਜ ਮੈਂਬਰੀ ਭਰਤੀ ਕਮੇਟੀ ਨੇ ਸਾਰੇ ਹੀ ਅਕਾਲੀ ਵਰਕਰਾਂ ਯੋਧਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ, ਸਾਨੂੰ ਸਾਰਿਆਂ ਨੂੰ ਸਰਹੱਦੀ ਇਲਾਕਿਆਂ ਵਿੱਚ ਵਸਦੇ ਪਰਿਵਾਰਾਂ ਦੀ ਹਿਫ਼ਾਜ਼ਤ ਲਈ ਤਿਆਰ ਰਹਿਣਾ ਚਾਹੀਦਾ ਹੈ । ਲੋੜ ਪੈਣ ਤੇ ਸਰਹੱਦ ਨੇੜੇ ਵਸਦੇ ਪਰਿਵਾਰਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਅਕਾਲੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ, ਆਪੋ ਆਪਣੇ ਸਾਧਨ ਖਾਸ ਕਰਕੇ ਵੱਡੇ ਸਾਧਨ ਲੋੜ ਪੈਣ ਤੇ ਓਹਨਾ ਪਰਿਵਾਰਾਂ ਦੀ ਮਦਦ ਵਾਸਤੇ ਭੇਜਣ ਲਈ ਤਿਆਰ ਰੱਖੋ, ਯੂਥ ਦਾ ਹਰਿਆਵਲ ਦਸਤਾ ਖਾਸ ਕਰਕੇ ਤਿਆਰ ਰਹੇ । ਭਰਤੀ ਕਮੇਟੀ ਮੈਬਰਾਂ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ,ਸਰਹੱਦੀ ਖੇਤਰ ਦੇ ਪਰਿਵਾਰਾਂ ਲਈ ਲੰਗਰ ਤੋਂ ਲੈਕੇ ਰਹਿਣ ਦੇ ਬੰਦੋਬਸਤ ਬਾਰੇ ਹੁਣੇ ਤੋਂ ਆਪਣੇ ਲਾਗਲੇ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਪਿੰਡ ਦੇ ਮੋਹਤਬਰਾਂ ਸੱਜਣਾਂ ਨਾਲ ਰਾਬਤਾ ਰੱਖਣ ਤਾਂ ਜੋ ਲੋੜ ਪੈਣ ਤੇ ਬਿਨਾ ਦੇਰੀ ਸਮੇਂ ਸਿਰ ਮਦਦ ਜਾਰੀ ਹੋ ਸਕੇ। ਇਸ ਦੇ ਨਾਲ ਹੀ ਸਥਾਨਕ ਅਤੇ ਜ਼ਿਲਾ ਪ੍ਰਸਾਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਵੀ ਖਾਸ ਕਰਕੇ ਕਰਦੇ ਰਹਿਣ। ਆਪਣੇ ਤੌਰ ਤੇ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਲਾਜ਼ਮੀ ਤੌਰ ਤੇ ਸਥਾਨਕ ਪ੍ਰਸਾਸ਼ਨ ਨੂੰ ਭੇਜਦੇ ਰਹਿਣ ਤਾਂ ਜੋ ਪ੍ਰਸਾਸ਼ਨ ਇਨ੍ਹਾਂ ਪ੍ਰਬੰਧਾਂ ਨੂੰ ਸਮਾਂ ਆਉਣ ਅਤੇ ਲੋੜ ਪੈਣ ਤੇ ਵਰਤ ਸਕੇ। ਇਸ ਵਕਤ ਸਥਾਨਕ ਪ੍ਰਸਾਸ਼ਨ ਦਾ ਸਾਥ ਦੇਣਾ ਸਾਡੇ ਲਈ ਮੁੱਢਲਾ ਫਰਜ ਹੈ ।

Related Post