
ਮੁਲਾਜਮ ਮੰਗਾਂ ਦੇ ਚਲਦਿਆਂ ਡੀ. ਸੀ. ਦਫ਼ਤਰ ਦੇ ਮੁਲਾਜਮਾਂ ਕੀਤੀ ਤਿੰਨ ਰੋਜ਼ਾ ਹੜ੍ਹਤਾਲ ਦੀ ਸ਼ੁਰੂਆਤ
- by Jasbeer Singh
- January 15, 2025

ਮੁਲਾਜਮ ਮੰਗਾਂ ਦੇ ਚਲਦਿਆਂ ਡੀ. ਸੀ. ਦਫ਼ਤਰ ਦੇ ਮੁਲਾਜਮਾਂ ਕੀਤੀ ਤਿੰਨ ਰੋਜ਼ਾ ਹੜ੍ਹਤਾਲ ਦੀ ਸ਼ੁਰੂਆਤ ਪਟਿਆਲਾ : ਪੰਜਾਬ ਦੇ ਸਮੁੱਚੇ ਜਿ਼ਲਿਆਂ ਵਿਚ ਡੀ. ਸੀ. ਦਫ਼ਤਰਾਂ ਦੇ ਮੁਲਾਜਮਾਂ ਵਲੋਂ ਅੱਜ ਮੁਲਾਜਮ ਮੰਗਾਂ ਪੂਰੀਆਂ ਨਾ ਕਰਨ ਦੇ ਚਲਦਿਆਂ ਤਿੰਨ ਰੋਜ਼ਾ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ ਜੋ ਕਿ 17 ਜਨਵਰੀ ਤੱਕ ਜਾਰੀ ਰਹੇਗੀ । ਇਸਦੇ ਚਲਦਿਆਂ 18 ਜਨਵਰੀ ਨੂੰ ਮੁਲਾਜਮ ਮੰਗਾਂ ਪੂਰੀਆਂ ਕਰਵਾਉਣ ਲਈ ਹੋਰ ਕੀ ਨਵੀਂ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਮੁਲਾਜਮਾਂ ਦੀ ਇਸ ਤਿੰਨ ਰੋਜ਼ਾ ਹੜ੍ਹਤਾਲ ਦੇ ਚਲਦਿਆਂ ਡੀ. ਸੀ. ਦਫ਼ਤਰ ਨਾਲ ਸਬੰਧਤ ਦਫ਼ਤਰਾਂ ਵਿਚ ਕੰਮ ਕਰਵਾਉਣ ਵਾਲੇ ਵਿਅਕਤੀਆਂ ਨੂੰ ਹੁਣ ਆਪਣੇ ਕੰਮ ਕਾਜ ਕਰਵਾਉਣ ਲਈ ਜਿਥੇ ਤਿੰਨ ਦਿਨ ਹੜ੍ਹਤਾਲ ਦੇ ਚਲਦਿਆਂ ਉਥੇ 19 ਤੇ 20 ਜਨਵਰੀ ਨੂੰ ਸਰਕਾਰੀ ਛੁੱਟੀ ਕਾਰਨ ਪੂਰੇ ਪੰਜ ਦਿਨ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ । ਦੱਸਣਯੋਗ ਹੈ ਕਿ ਉਪਰੋਕਤ ਹੜ੍ਹਤਾਲ ਦੌਰਾਨ ਮੁਲਾਜਮਾਂ ਵਲੋਂ ਜਿਥੇ ਕੰਮ ਠੱਪ ਰੱਖਿਆ ਜਾਵੇਗਾ, ਉਥੇ ਪੰਜਾਬ ਦੇ ਸਮੁੱਚੇ ਜਿ਼ਲਿਆਂ ਵਿਚ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ।ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਸਰਕਾਰ ਵਲੋਂ ਮੁਲਾਜਮ ਮੰਗਾਂ ਪੂਰੀਆਂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜਮਾਂ ਵਲੋਂ ਹੜਤਾਲ ’ਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।