post

Jasbeer Singh

(Chief Editor)

Punjab

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ

post-img

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਪ੍ਰੀਖਿਆ ਦੀਆਂ ਤਾਰੀਖਾਂ ਦਾ ਐਲਾਨ -25 ਅਕਤੂਬਰ ਨੂੰ ਹੋਵੇਗੀ ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਦੀ ਪ੍ਰਾਈਵੇਟ ਪ੍ਰੀਖਿਆ ਪਟਿਆਲਾ, 3 ਸਤੰਬਰ 2025 :  ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਦੀ ਪ੍ਰਾਈਵੇਟ ਪ੍ਰੀਖਿਆ ਮਿਤੀ 25 ਅਕਤੂਬਰ, 2025 ਨੂੰ ਕਰਵਾਈ ਜਾਵੇਗੀ । ਇਸ ਸਬੰਧੀ ਖੋਜ ਅਫ਼ਸਰ, ਪਟਿਆਲਾ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਭਾਸ਼ਾ ਭਵਨ, ਸ਼ੇਰਾਂ ਵਾਲ਼ਾ ਗੇਟ ਵਿਖੇ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਕਰਵਾਈ ਜਾਣ ਵਾਲੀ ਪ੍ਰੀਖਿਆ ਸਬੰਧੀ ਪ੍ਰੀਖਿਆ ਫਾਰਮ 1 ਸਤੰਬਰ, 2025 ਤੋਂ ਸਵੇਰੇ 9.30 ਤੋਂ 5.00 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਸੰਪੂਰਨ ਤੌਰ ਤੇ ਫਾਰਮ ਭਰ ਕੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ । ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 1 ਸਤੰਬਰ ਤੋਂ 20 ਸਤੰਬਰ ਤੱਕ (ਬਿਨਾਂ ਲੇਟ ਫੀਸ) ਪੰਜਾਬੀ ਟਾਈਪ ਲਈ 200 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 300 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ, 21 ਸਤੰਬਰ ਤੋਂ 30 ਸਤੰਬਰ ਤੱਕ (50 ਰੁਪਏ ਲੇਟ ਫੀਸ ਨਾਲ਼) ਪੰਜਾਬੀ ਟਾਈਪ ਲਈ 250 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 350 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ ਅਤੇ 1 ਅਕਤੂਬਰ ਤੋਂ 10 ਅਕਤੂਬਰ ਤੱਕ (100 ਰੁਪਏ ਲੇਟ ਫੀਸ ਨਾਲ) ਪੰਜਾਬੀ ਟਾਈਪ ਲਈ 300 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 400 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ । ਇਸ ਤੋਂ ਬਾਅਦ ਕੋਈ ਵੀ ਬੇਨਤੀ ਪੱਤਰ ਸਵੀਕਾਰ ਨਹੀਂ ਕੀਤਾ ਜਾਵੇਗਾ । ਸਹੀ ਸਮੇਂ ਤੇ ਫੀਸ ਭਰਨ ਵਾਲ਼ੇ ਵਿਦਿਆਰਥੀਆਂ ਦੀ ਪ੍ਰੀਖਿਆ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਮਿਤੀ 25 ਅਕਤੂਬਰ, 2025 ਨੂੰ ਕਰਵਾਈ ਜਾਵੇਗੀ ।

Related Post

Instagram