
ਬਾਂਦਰਾਂ ਨੂੰ ਭਜਾਉਣ ਲਈ ਮੋਹਾਲੀ ਨਿਗਮ ਕਰੇਗੀ ਠੇਕੇ ਤੇ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਤਿੰਨ ਵਿਅਕਤੀਆਂ ਦੀ ਭਰਤੀ
- by Jasbeer Singh
- May 29, 2025

ਬਾਂਦਰਾਂ ਨੂੰ ਭਜਾਉਣ ਲਈ ਮੋਹਾਲੀ ਨਿਗਮ ਕਰੇਗੀ ਠੇਕੇ ਤੇ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਤਿੰਨ ਵਿਅਕਤੀਆਂ ਦੀ ਭਰਤੀ ਮੋਹਾਲੀ, 29 ਮਈ 2025 : ਪੰਜਾਬ ਦੀਆਂ ਪੰਜ ਨਗਰ ਨਿਗਮਾਂ ਵਿਚੋਂ ਇਕ ਤੇ ਅਹਿਮ ਮੰਨੀ ਜਾਂਦੀ ਮੋਹਾਲੀ ਨਗਰ ਨਿਗਮ ਵਲੋਂ ਮੋਹਾਲੀ ਵਿਖੇ ਮੌਜੂਦ ਬਾਂਦਰਾਂ ਨੂੰ ਭਜਾਉਣ ਲਈ ਲੰਗੂਰਾਂ ਦੀ ਆਵਾਜ਼ ਕੱਢਣ ਵਾਲੇ ਤਿੰਨ ਵਿਅਕਤੀਆਂ ਦੀ ਨਿਗਮ ਵਿਚ ਠੇਕੇ ਤੇ ਭਰਤੀ ਕੀਤੀ ਜਾਵੇਗੀ। ਕਿਉਂਕਿ ਲੰਗੂਰ ਇਕ ਅਜਿਹਾ ਜਾਨਵਰ ਹੈ ਜਿਸ ਕੋਲੋਂ ਬਾਂਦਰ ਡਰਦੇ ਹਨ ਤੇ ਉਸਨੂੰ ਆਪਣੇ ਨੇੜੇ ਆਉਂਦਾ ਦੇਖ ਦੂਰ ਚਲੇ ਜਾਂਦੇ ਹਨ। ਇਸਦੀ ਇਕ ਤਾਜ਼ਾ ਉਦਾਹਰਣ ਸ਼ਾਹੀ ਸ਼ਹਿਰ ਪਟਿਆਲਾ ਦੇ ਡਕਾਲਾ ਰੋਡ ਸਥਿਤ ਇਕ ਸਕੂਲ ਮੈਨੇਜਮੈਂਟ ਵਲੋਂ ਵੀ ਕਾਫੀ ਸਮਾਂ ਪਹਿਲਾਂ ਸਕੂਲ ਵਿਚ ਹੋਣ ਵਾਲੇ ਦਾਖਲਿਆਂ ਦੇ ਮੱਦੇਨਜਰ ਲੰਗੂਰ ਬੁਲਾ ਕੇ ਬਾਂਦਰ ਸਕੂਲ ਤੋਂ ਭਜਾਏ ਜਾਣ ਤੋਂ ਮਿਲਦੀ ਹੈ। ਕਿਥੇ ਕਿਥੇ ਚੱਲ ਰਿਹੈ ਲੰਗੂਰ ਪ੍ਰਾਜੈਕਟ : ਮੋਹਾਲੀ ਨਗਰ ਨਿਗਮ ਵਲੋਂ ਬਾਂਦਰ ਭਜਾਉਣ ਲਈ ਲੰਗੂਰ ਦੀ ਆਵਾਜ਼ ਕੱਢਣ ਲਈ ਠੇਕੇ ਤੇ ਤਿੰਨ ਵਿਅਕਤੀ ਭਰਤੀ ਕਰਨ ਲਈ ਬਣਾਈ ਜਾ ਰਹੀ ਯੋਜਨਾ ਇਸ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਤੇ ਪੀ. ਜੀ. ਆਈ. ਐਮ. ਆਰ. ਵਿਚ ਵੀ ਚੱਲ ਰਹੀ ਹੈ। ਜਿਸਦੇ ਚਲਦਿਆਂ ਸਮਾਂ ਰਹਿੰਦੇ ਹੋ ਸਕਦਾ ਹੈ ਕਿ ਹੁਣ ਇਹ ਯੋਜਨਾ ਮੋਹਾਲੀ ਨਗਰ ਨਿਗਮ ਦੀ ਹੱਦ ਵਿਚ ਆਉਣ ਵਾਲੇ ਖੇਤਰਾਂ ਵਿਚ ਵੀ ਦੇਖਣ ਨੂੰ ਮਿਲੇ।