
Punjab
0
ਮੋਗਾ ਸੀਵਰੇਜ ਟ੍ਰੀਟਮੈਂਟ ਪਲਾਂਟ `ਚੋਂ ਕਲੋਰੀਨ ਗੈਸ ਲੀਕ ਨਾਲ ਇਕ ਦੀ ਸਿਹਤ ਵਿਗੜੀ
- by Jasbeer Singh
- September 9, 2025

ਮੋਗਾ ਸੀਵਰੇਜ ਟ੍ਰੀਟਮੈਂਟ ਪਲਾਂਟ `ਚੋਂ ਕਲੋਰੀਨ ਗੈਸ ਲੀਕ ਨਾਲ ਇਕ ਦੀ ਸਿਹਤ ਵਿਗੜੀ ਮੋਗਾ, 9 ਸਤੰਬਰ 2025 : ਪੰਜਾਬ ਦੇ ਸ਼ਹਿਰ ਮੋਗਾ ਦੇ ਬੁਕਣ ਵਾਲਾ ਰੋਡ `ਤੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਕਲੋਰੀਨ ਗੈਸ ਲੀਕ ਹੋਣ ਦੇ ਚਲਦਿਆਂ ਇਕ ਫਾਇਰ ਬ੍ਰਿਗੇਡ ਕਰਮਚਾਰੀ ਦੀ ਸਿਹਤ ਵਿਗੜਣ ਦਾ ਸਮਾਚਾਰ ਹੈ, ਜਿਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਗੈਸ ਦੇ ਲੀਕ ਹੁੰਦਿਆਂ ਹੀ ਚੁਫੇੇਰੇਓਂ ਫੈਲ ਗਈ ਬਦਬੂ ਮੋਗਾ ਵਿਖੇ ਲੀਕ ਹੋਈ ਗੈਸ ਕਾਰਨ ਚੁਫੇਬਰੇਓਂ ਬਦਬੂ ਹੀ ਬਦਬੂ ਫੈਲਣ ਲੱਗੀ ਤਾਂ ਮੋਗਾ ਨਗਰ ਨਿਗਮ ਤੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਾਈਆਂ। ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਅਤੇ ਸਾਰੇ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ `ਤੇ ਪਹੁੰਚ ਗਏ ਅਤੇ ਲੀਕ ਹੋਣ ਵਾਲੀ ਗੈਸ `ਤੇ ਕਾਬੂ ਪਾਇਆ ਗਿਆ।