
ਪੀ. ਜੀ. ਆਈ. ਨੇ ਕੀਤਾ ਐਕਰੋਮੇਗਲੀ ਨਾਮਕ ਬਿਮਾਰੀ ਨਾਲ ਪੀੜ੍ਹਤ ਵਿਅਕਤੀ ਦਾ ਸਫਲ ਇਲਾਜ
- by Jasbeer Singh
- May 26, 2025

ਪੀ. ਜੀ. ਆਈ. ਨੇ ਕੀਤਾ ਐਕਰੋਮੇਗਲੀ ਨਾਮਕ ਬਿਮਾਰੀ ਨਾਲ ਪੀੜ੍ਹਤ ਵਿਅਕਤੀ ਦਾ ਸਫਲ ਇਲਾਜ ਚੰਡੀਗੜ੍ਹ, 26 ਮਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ. ਐਮ. ਈ. ਆਰ.) ਦੇ ਨਿਊਰੋਸਰਜਰੀ ਵਿਭਾਗ ਵਲੋ਼ ਜੰਮੂ ਕਸ਼ਮੀਰ ਪੁਲਸ ਦੇ ਵਿਚ ਹੈਡ ਕਾਂਸਟੇਬਲ ਵਜੋਂ ਤਾਇਨਾਤ ਇਕ ਵਿਅਕਤੀ ਦਾ ਐਕਰੋਮੇਗਲੀ ਬਿਮਾਰੀ ਨਾਲ ਪੀੜ੍ਹਤ ਹੋਣ ਦੇ ਚਲਦਿਆਂ ਸਫਲ ਇਲਾਜ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਨੂੰ ਜੋ ਉਪਰੋਕਤ ਬਿਮਾਰੀ ਸੀ ਦੇ ਕਾਰਨ ਉਸਦੀ ਉਚਾਈ ਗ੍ਰੋਥ ਹਾਰਮੋਨ ਦੇ ਬੇਕਾਬੂ ਹੁੰਦੇ ਜਾ ਰਹੇ ਪੱਧਰ ਕਾਰਨ 7 ਫੁੱਟ 7 ਇੰਚ ਤੱਕ ਵਧ ਗਈ ਹੈ। ਡਾਕਟਰਾਂ ਨੇ ਦੱਸਿਆ ਕਿ ਪੀ. ਜੀ. ਆਈ. ਵਿਚ ਹੁਣ ਤੱਕ ਆਏ ਮਰੀਜਾਂ ਵਿਚੋਂ ਉਕਤ ਮਰੀ਼ ਸਭ ਤੋਂ ਲੰਮਾ ਮਰੀਜ਼ ਹੈ ਕਿਉਂਕਿ ਉਪਰੋਕਤ ਸਮੱਸਿਆ ਦੇ ਚਲਦਿਆਂ ਉਸਦੀ ਲੰਮਾਈ ਰੁਕ ਹੀ ਨਹੀਂ ਰਹੀ ਸੀ ।ਪੀ. ਜੀ. ਆਈ. ਦੇ ਡਾਕਟਰਾਂ ਨੇ ਦੱਸਿਆ ਕਿ ਐਗਰੋਮੇਗਲੀ ਦੇ 100 ਤੋਂ ਵੀ ਵਧ ਮਾਮਲਿਆਂ ਦਾ ਇਕ ਕਾਮਯਾਬ ਇਲਾਜ ਕੀਤਾ ਗਿਆ ਹੈ। ਪੀ. ਜੀ. ਆਈ. ਨੇ ਦੱਸਿਆ ਕਿ ਉਕਤ ਹੈੱਡ ਕਾਂਸਟੇਬਲ ਜੋੜਾਂ ਦੇ ਦਰਦ, ਨਜ਼ਰ ਦੀਆਂ ਸਮੱਸਿਆਵਾਂ ਅਤੇ ਰੋਜ਼ਾਨਾ ਦੀਆਂ ਐਕਟੀਵਿਟੀਜ਼ ਵਿੱਚ ਮੁਸ਼ਕਲ ਤੋਂ ਪੀੜਤ ਸੀ ਤੇ ਉਸਨੇ ਦੱਸਿਆ ਕਿ ਉਸਦਾ ਟਿਊਮਰ ਬਿਨਾਂ ਕੋਈ ਚੀਰਾ ਲਗਾਏ ਨੱਕ ਰਾਹੀਂ ਕੱਢਿਆ ।ਸੰਸਥਾ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਮਰੀਜ਼ ਦੇ ਹਾਰਮੋਨ ਦਾ ਪੱਧਰ ਆਮ ਹੋਣ ਲੱਗ ਪਿਆ ਅਤੇ ਕੁਝ ਹਫ਼ਤਿਆਂ ਦੇ ਅੰਦਰ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਦਿਖਾਈ ਦੇਣ ਲੱਗਾ ਤੇ ਹੁਣ ਉਹ ਠੀਕ ਹੈ।