ਜਲੰਧਰ ਦੇ ਦੋ ਕਿਸਾਨਾਂ ਤੇ ਪੁਲਸ ਨੇ ਕੀਤਾ ਪਰਾਲੀ ਸਾੜਨ ਤੇ ਮਾਮਲਾ ਦਰਜ
- by Jasbeer Singh
- October 30, 2025
ਜਲੰਧਰ ਦੇ ਦੋ ਕਿਸਾਨਾਂ ਤੇ ਪੁਲਸ ਨੇ ਕੀਤਾ ਪਰਾਲੀ ਸਾੜਨ ਤੇ ਮਾਮਲਾ ਦਰਜ ਜਲੰਧਰ, 30 ਅਕਤੂਬਰ 2025 : ਪਰਾਲੀ ਸਾੜਨ ਤੇ ਜਲੰਧਰ ਦੇ ਨੇੜਲੇ ਖੇਤਰਾਂ ਦੇ ਦੋ ਕਿਸਾਨਾਂ ਵਿਰੁੱਧ ਪੁਲਸ ਵਲੋਂ ਕੇੇਸ ਦਰਜ ਕੀਤਾ ਗਿਆ ਹੈ। ਜਿਸ ਸਬੰਧੀ ਸਿ਼ਕਾਇਤ ਇਕ ਵਿਅਕਤੀ ਵਲੋਂ ਪੁਲਸ ਨੂੰ ਕੀਤੀ ਗਈ ਸੀ। ਜਿਕਰਯੋਗਗ ਹੈ ਕਿ ਜਲੰਧਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਿਸ ਕਿਸ ਤੇ ਦਰਜ ਕੀਤਾ ਗਿਆ ਹੈ ਕੇਸ ਜਲੰਧਰ ਦੇ ਜਿਨ੍ਹਾਂ ਦੋ ਕਿਸਾਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਹਿਲਾ ਮਾਮਲਾ ਥਾਣਾ ਮਹਿਤਪੁਰ ਪੁਲਸ ਵੱਲੋਂ ਕਿਸਾਨ ਪਰਮਿੰਦਰ ਸਿੰਘ ਨਿਵਾਸੀ ਰਾਮਪੁਰ ਦੇ ਖ਼ਿਲਾਫ਼ ਸ਼ਾਮਲ ਹੈ ਅਤੇ ਇਹ ਮਾਮਲਾ ਪਟਰਿੰਦਰ ਕੁਮਾਰ ਨਿਵਾਸੀ ਨੂਰਮਹਲ ਦੀ ਲਿਖਤੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ ।ਇਸੇ ਤਰ੍ਹਾਂ ਦੂਜਾ ਮਾਮਲਾ ਥਾਣਾ ਲੋਹੀਆਂ ਦੀ ਪੁਲਸ ਵੱਲੋਂ ਮੰਡਾਲਾ ਪਿੰਡ ਦੇ ਕਿਸਾਨ ਸਰਵਨ ਸਿੰਘ ਖਿਲਾਫ਼ ਪਰਾਲੀ ਸਾੜਨ ਦੇ ਮਾਮਲੇ ਵਿਚ ਦਰਜ ਕੀਤਾ ਗਿਆ । ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 26 ਅਕਤੂਬਰ ਨੂੰ ਪਿੰਡ ਮੰਡਾਲਾ ਵਿੱਚ ਸਵਰਨ ਸਿੰਘ ਵੱਲੋਂ ਖੇਤਾਂ ਵਿੱਚ ਪਰਾਲੀ ਸਾੜਨ ਦੇ ਸਬੂਤ ਮਿਲੇ ਹਨ ਮਿਲੇ, ਜਿਸ ਦੇ ਚਲਦਿਆਂ ਉਸ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ।
