
ਐਨ. ਆਰ. ਆਈਜ. ਦੀਆਂ ਸਿ਼ਕਾਇਤਾਂ ਤੇ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਕੀਤਾ ਵਟਸਐਪ ਨੰਬਰ ਜਾਰੀ
- by Jasbeer Singh
- February 10, 2025

ਐਨ. ਆਰ. ਆਈਜ. ਦੀਆਂ ਸਿ਼ਕਾਇਤਾਂ ਤੇ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਕੀਤਾ ਵਟਸਐਪ ਨੰਬਰ ਜਾਰੀ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਨੇ ਨਾਨ ਰੈਜੀਡੈਂਟ ਇੰਡੀਅਨ (ਐੱਨ. ਆਰ. ਆਈਜ.)਼ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਵ੍ਹਟਸਐਪ ਨੰਬਰ 9056009884 ਜਾਰੀ ਕੀਤਾ ਹੈ, ਜਿਸ ਰਾਹੀਂ ਐਨ. ਆਰ. ਆਈਜ. ਵਲੋਂ ਆਪਣੀਆਂ ਸ਼ਿਕਾਇਤਾਂ ਦੀ ਰਿਪੋਰਟ ਕੀਤੀ ਜਾ ਸਕੇਗੀ । ਪ੍ਰਾਪਤ ਜਾਣਾਰੀ ਅਨੁਸਾਰ ਐੱਨ. ਆਰ. ਆਈਜ.਼ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਬੇੜੇ ਵਾਸਤੇ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਨਾਲ-ਨਾਲ ਪੰਜਾਬ ਪੁਲਸ ਦੇ ਐੱਨ. ਆਰ. ਆਈ. ਵਿੰਗ ਦੇ ਏ. ਡੀ. ਜੀ. ਪੀ. ਨੂੰ ਭੇਜੀਆਂ ਜਾਣਗੀਆਂ ਜਿੱਥੇ ਉਨ੍ਹਾਂ ਨੂੰ ਐੱਨ. ਆਰ. ਆਈ. ਪੁਲਸ ਵਿੰਗ, ਐੱਨ. ਆਰ. ਆਈ. ਸਟੇਟ ਕਮਿਸ਼ਨ ਅਤੇ ਐੱਨ. ਆਰ. ਆਈ. ਸਭਾ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ । ਪ੍ਰਸ਼ਾਸਨਿਕ ਸੁਧਾਰ ਅਤੇ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਨ. ਆਰ. ਆਈ. ਮਾਮਲਿਆਂ ਦਾ ਵਿਭਾਗ ਵਿਦੇਸ਼ ’ਚ ਵਸੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਵੱਖ-ਵੱਖ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ (ਕਾਊਂਟਰਸਾਈਨ) ਅਤੇ ਤਸਦੀਕ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ । ਇਨ੍ਹਾਂ ’ਚ ਜਨਮ ਸਰਟੀਫਿਕੇਟ, ਨਾਨ-ਅਵੇਲੇਬਿਲਿਟੀ ਜਨਮ ਸਰਟੀਫਿਕੇਟ, ਜਨਮ ਦੀ ਦੇਰੀ ਨਾਲ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਸਿੱਖਿਆ ਯੋਗਤਾ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਰਟੀਫਿਕੇਟ, ਮੌਤ ਸਰਟੀਫਿਕੇਟ, ਵਿਆਹ/ਤਲਾਕ ਸਰਟੀਫਿਕੇਟ, ਡਿਕਰੀ, ਗੋਦ ਲੈਣ ਨਾਲ ਸਬੰਧਤ ਡੀਡ ਆਦਿ ਸ਼ਾਮਲ ਹਨ ।