
ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ
- by Jasbeer Singh
- January 20, 2025

ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ ਪਟਿਆਲਾ : ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਵੱਲੋਂ 20 ਜਨਵਰੀ ਤੋਂ ਹੜਤਾਲ ’ਤੇ ਚਲੇ ਜਾਣ ਦੇ ਕੀਤੇ ਐਲਾਨ ਨੂੰ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ । ਪੀ. ਸੀ. ਐਮ. ਐਸ. ਏ. ਪੰਜਾਬ ਦੇ ਨੁਮਾਇੰਦਿਆਂ ਵੱਲੋਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਹੜਤਾਲ 4 ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਪੀ. ਸੀ. ਐਮ. ਐਸ. ਏ. ਪਟਿਆਲਾ ਯੂਨਿਟ ਦੇ ਪ੍ਰਧਾਨ ਡਾ. ਸੁਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਰੱਖਿਆ ਅਤੇ ਤਰੱਕੀਆਂ ਦੇ ਮੁੱਦਿਆਂ ’ਤੇ ਕੀਤੀ ਜਾ ਰਹੀ ਢਿੱਲ ਸਬੰਧੀ ਸੰਘਰਸ ਦਾ ਐਲਾਨ ਕੀਤਾ ਸੀ, ਉਸ ਸਬੰਧੀ ਮੋਗਾ ਵਿਖੇ ਸਾਰੀਆਂ ਜਿਲਾ ਇਕਾਈਆਂ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਅਧਿਕਾਰੀਆਂ ਨਾਲ ਹੋਈ ਹਾਂ ਪੱਖੀ ਮੀਟਿਗ ਕਾਰਨ ਹੜਤਾਲ ਕੁਝ ਦਿਨ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਤਿਆਰ ਕੀਤਾ ਗਿਆ ਸੀ ’ਤੇ ਵਿਸਥਾਰ ਨਾਲ ਚਰਚਾ ਉਪਰੰਤ ਪੀ. ਸੀ. ਐਮ. ਐਸ. ਏ. ਦੁਆਰਾ ਉਸਦਾ ਸਮਰਥਨ ਕੀਤਾ ਗਿਆ । ਉਨ੍ਹਾਂ ਦੱਸਿਆ ਪੀ. ਸੀ. ਐਮ. ਐਸ. ਏ. ਭਰੋਸਾ ਦਿੱਤਾ ਗਿਆ ਕਿ ਲੋੜੀਂਦੀ ਨੋਟੀਫਿਕੇਸਨ ਜਲਦੀ ਜਾਰੀ ਕੀਤੀ ਜਾਵੇਗੀ, ਇਸ ਲਈ ਪੀ. ਸੀ. ਐੱਮ. ਐੱਸ. ਏ. ਜਨਤਕ ਸਿਹਤ ਸੰਭਾਲ ਨੂੰ ਵੇਖਦਿਆਂ ਵਿਭਾਗ ਨੂੰ ਲੋੜੀਂਦਾ ਸਮਾਂ ਦਿੰਦੇ ਹੋਏ ਅੰਦੋਲਨ ਦਾ ਸੱਦਾ ਚਾਰ ਦਿਨਾਂ ਲਈ ਮੁਲਤਵੀ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਐਸੋਸੀਏਸਨ ਦੀ ਅਗਲੀ ਜਨਰਲ ਬਾਡੀ ਮੀਟਿੰਗ ਫਿਰ ਤੋਂ 23 ਜਨਵਰੀ ਨੂੰ ਸਾਮ 5 ਵਜੇ ਹੋਵੇਗੀ । ਉਸ ਵਿੱਚ ਮੌਕੇ ਦੀ ਸਥਿਤੀ ਅਨੁਸਾਰ ਰੂਪ ਰੇਖਾ ਵੇਖ ਕੇ ਸੰਘਰਸ ਦੀ ਅਗਲੀ ਨੀਤੀ ਉਲੀਕੀ ਜਾਵੇਗੀ ।