
ਪੰਜਾਬ ਅੰਦਰ ਸਵੇਰ ਸ਼ਾਮ ਠੰਡ ਤੇ ਦਿਨ ਵੇਲੇ ਹੁੰਮਸ ਭਰੀ ਗਰਮੀ ਹੀ ਗਰਮੀ
- by Jasbeer Singh
- October 16, 2025

ਪੰਜਾਬ ਅੰਦਰ ਸਵੇਰ ਸ਼ਾਮ ਠੰਡ ਤੇ ਦਿਨ ਵੇਲੇ ਹੁੰਮਸ ਭਰੀ ਗਰਮੀ ਹੀ ਗਰਮੀ ਪਟਿਆਲਾ, 16 ਅਕਤੂਬਰ 2025 : ਹਾਲ ਹੀ ਵਿਚ ਲੰਘ ਕੇ ਗਏ ਗਰਮੀ ਦੇ ਮੌਸਮ ਤੋਂ ਬਾਅਦ ਆਏ ਸਰਦੀਆਂ ਦੇ ਮੌਸਮ ਦੇ ਬਾਵਜੂਦ ਵੀ ਸਵੇਰੇ ਤੇ ਸ਼ਾਮ ਵੇਲੇ ਹੀ ਸਿਰਫ਼ ਥੋੜੀ ਥੋੜੀ ਠੰਡਕ ਮਹਿਸੂਸ ਹੁੰਦੀ ਹੈੈ ਜਦੋਂ ਕਿ ਪੂਰਾ ਦਿਨ ਦਿਨ ਵੇਲੇ ਹੁੰਮਸ ਭਰੀ ਤਿੱਖੀ ਗਰਮੀ ਹੀ ਗਰਮੀ ਰਹਿੰਦੀ ਹੈ। ਜਿਸ ਕਾਰਨ ਇਕ ਵਾਰ ਤਾਂ ਇੰਝ ਲੱਗਦਾ ਹੈ ਜਿਵੇਂ ਕਿ ਗਰਮੀ ਦਾ ਮੌੌਸਮ ਖਤਮ ਹੋਇਆ ਹੀ ਨਹੀਂ ਬਲਕਿ ਹਾਲੇ ਵੀ ਗਰਮੀ ਦਾ ਮੌਸਮ ਹੀ ਹੈ। ਜਦੋੋਂ ਕਿ ਸੱਚਾਈ ਇਹ ਹੈ ਕਿ ਗਰਮੀ ਦਾ ਮੌਸਮ ਖਤਮ ਹੋ ਕੇ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਗਲੋਬਲ ਵਾਰਮਿੰਗ ਮੰਨਿਆਂ ਜਾ ਰਿਹੈ ਸਰਦੀਆਂ ਵਿਚ ਵੀ ਗਰਮੀਆਂ ਵਾਲਾ ਮੌਸਮ ਦਾ ਹੋਣਾ ਅੱਜ ਦੇ ਤਕਨੀਕੀ ਤੇ ਮਸ਼ੀਨੀ ਯੁੱਗ ਵਿਚ ਜਿਸ ਤਰ੍ਹ੍ਹਾਂ ਮਨੁੱਖ ਆਪਣੇ ਜੀਵਨ ਨੂੰ ਵਧੀਆ ਤੋਂ ਵਧੀਆ ਤੇ ਅਸਾਨ ਤਰੀਕੇ ਨਾਲ ਜਿਊਣ ਲਈ ਤਰ੍ਹਾਂ ਤਰ੍ਹਾਂ ਦੀਆਂ ਤਕਨੀਕਾਂ ਦਾ ਇਸਤੇਮਾਲ ਕਰਦਾ ਜਾ ਰਿਹਾ ਹੈ ਦੇ ਕਾਰਨ ਮੌਸਮ ਖੁਦ ਇੰਨਾਂ ਜਿ਼ਆਦਾ ਪ੍ਰਭਾਵਿਤ ਹੋ ਗਿਆ ਹੈ ਕਿ ਹੁਣ ਉਸ ਨਾਲ ਮਨੁੱਖ ਹੱਦ ਨਾਲੋਂ ਵਧ ਪ੍ਰਭਾਵਿਤ ਹੋ ਰਿਹਾ ਹੈ ਤੇ ਉਸਦਾ ਜਿਊਣਾ ਇਕ ਤਰ੍ਹਾਂ ਨਾਲ ਮੁਹਾਲ ਹੋਇਆ ਪਿਆ ਹੈ। ਇਕ ਰੁੱਖ ਸੋ ਸੁਖ ਤਹਿਤ ਨਹੀਂ ਲੱਗ ਰਹੇ ਬੂਟੇੇ ਇਕ ਰੁੱਖ ਜੋ ਕਿ ਸੋ ਸੁੱਖ ਦੇਣ ਦੇ ਬਰਾਬਰ ਹੁੰਦਾ ਹੈ ਅੱਜ ਦੇ ਯੁੱਗ ਵਿਚ ਲਗਾਤਾਰ ਘਟਦੇ ਹੀ ਚਲੇ ਜਾ ਰਹੇ ਹਨ, ਜਿਸ ਕਾਰਨ ਲਗਾਤਾਰ ਹਰਿਆ-ਭਰਿਆ ਜੰਗਲ ਜਿਥੇ ਲਗਾਤਾਰ ਘਟਦਾ ਜਾ ਰਿਹਾ ਹੈ, ਉਥੇ ਸੀਮੇਂਟ ਦਾ ਜੰਗਲ ਬਹੁਤ ਹੀ ਜਿ਼ਆਦਾ ਰਫ਼ਤਾਰ ਨਾਲ ਵਧ ਚਲਿਆ ਜਾ ਰਿਹਾ ਹੈ। ਜਿਸ ਕਾਰਨ ਹਰ ਪਾਸੇ ਸਹੂਲਤ ਦੇ ਨਾਮ ਤੇ ਪੇੜ ਪੌਦੇ ਕੱਟੇ ਜਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਨਵੇਂ ਨਾ ਤਾਂ ਲਗਾਏ ਜਾ ਰਹੇ ਹਨ ਤੇ ਨਾ ਹਹੀ ਉਨ੍ਹਾਂ ਦੀ ਥਾਂ ਲਗਾਏ ਜਾ ਰਹੇ ਬੂਟਿਆਂ ਨੂੰ ਪਾਣੀ ਦੇ ਕੇ ਸੰਭਾਲਿਆ ਜਾ ਰਿਹਾ ਹੈ।ਜਿਸ ਕਾਰਨ ਬੂਟਾ ਲੱਗ ਤਾਂ ਜਾਂਦਾ ਹੈ ਪਰ ਉਹ ਪਲਦਾ ਨਹੀਂ ਤੇ ਅਖੀਰਕਾਰ ਸੰਭਾਲ ਨਾ ਕਕਰਨ ਦੇ ਚਲਦਿਆਂ ਮਰ ਜਾਦਾ ਹੈ।ਜਿਸ ਕਾਰਨ ਸੂਰਜ ਦੀ ਗਰਮੀ ਧਰਤੀ ਤੇ ਸਿੱਧੇ ਤੌਰ ਤੇ ਮਨੁੱਖ ਤੇ ਪੈ ਰਹੀ ਹੈ ਅਤੇ ਪੇੜ ਪੌਦੇ ਨਾ ਹੋਣ ਕਾਰਨ ਬਾਰਸ਼ ਨਹੀਂ ਪੈਂਦੀ ਤੇ ਓਜੋਨ ਪਰਤ ਵੀ ਪਤਲੀ ਹੁੰਦੀ ਚਲੀ ਜਾਂਦੀ ਹੈ। ਜਿਸਦਾ ਖਮਿਆਜ਼ਾ ਅੱਜ ਮਨੁੱਖ ਨੂੰ ਭੁਗਤਣਾ ਪੈ ਰਿਹਾ ਹੈ ਪਰ ਉਹ ਫਿਰ ਵੀ ਕੋਈ ਨਸੀਹਤ ਨਹੀਂ ਲੈ ਰਿਹਾ ਬਲਕਿ ਆਪਣੇ ਜੀਵਨ ਨੂੰ ਵਧੀਆ ਵਧੀਆ ਜਿਊਣ ਲਈ ਤਰਲੋ ਮੱਛੀ ਹੋਇਆ ਪਿਆ ਹੈ।