
ਰਾਹੁਲ ਗਾਂਧੀ ਦਾ ਵਿਦੇਸ਼ ਦੀ ਧਰਤੀ ਤੇ ਸਿੱਖ ਕੌਮ ਪ੍ਰਤੀ ਦਿੱਤਾ ਬਿਆਨ ਕਾਗਰਸ ਅਤੇ ਅਕਾਲੀ ਦਲ ਦੇ ਸਿਆਸੀ ਗਠਜੋੜ ਦੀ ਕੜੀ ਦ
- by Jasbeer Singh
- May 5, 2025

ਰਾਹੁਲ ਗਾਂਧੀ ਦਾ ਵਿਦੇਸ਼ ਦੀ ਧਰਤੀ ਤੇ ਸਿੱਖ ਕੌਮ ਪ੍ਰਤੀ ਦਿੱਤਾ ਬਿਆਨ ਕਾਗਰਸ ਅਤੇ ਅਕਾਲੀ ਦਲ ਦੇ ਸਿਆਸੀ ਗਠਜੋੜ ਦੀ ਕੜੀ ਦਾ ਹਿੱਸਾ : ਕਰਨੈਲ ਸਿੰਘ ਪੀਰਮੁਹੰਮਦ ਚੰਡੀਗੜ, 5 ਮਈ : ਕਾਗਰਸ (ਇੰਦਰਾ) ਦੇ ਸੀਨੀਅਰ ਆਗੂ ਅਤੇ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਧੀ ਦਾ ਅਮਰੀਕਾ ਦੀ ਧਰਤੀ ਤੇ ਸਿੱਖ ਕੌਮ ਪ੍ਰਤੀ ਦਿੱਤਾ ਬਿਆਨ, ਕਿ 1980 ਦੇ ਦਹਾਕੇ ਵਿੱਚ ਜੋ ਹੋਇਆ ਉਹ ਗਲਤ ਸੀ, ਅਸਲ ਵਿੱਚ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਵਕਤ ਵਿੱਚ ਕਾਂਗਰਸ ਨਾਲ ਗਠਜੋੜ ਦੀਆ ਸੰਭਾਵਨਾਵਾਂ ਦੀ ਕੜੀ ਵਜੋ ਲਿਖੀ ਜਾ ਰਹੀ ਸਕ੍ਰਿਪਟ ਦਾ ਹੀ ਹਿੱਸਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੁੜ ਦੁਹਰਾਇਆ ਕਿ ਜਿਸ ਦਿਨ ਓਹਨਾ ਨੇ ਅਸਤੀਫਾ ਦਿੱਤਾ ਸੀ ਤਾ ਉਸ ਵਕਤ ਸੰਭਾਵੀ ਅਕਾਲੀ - ਕਾਗਰਸ ਗਠਜੋੜ ਬਾਰੇ ਲਿਖੀ ਜਾ ਚੁੱਕੀ ਸਕ੍ਰਿਪਟ ਦਾ ਵੇਰਵਾ ਪ੍ਰੈਸ ਨਾਲ ਸਾਝਾ ਕੀਤਾ ਸੀ । ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਜਦੋਂ ਤੋ ਅਕਾਲੀ ਦਲ ਦਾ ਭਾਜਪਾ ਨਾਲੋ ਗਠਜੋੜ ਟੁੱਟਿਆ ਹੈ ਉਦੋ ਤੋ ਦਿੱਲੀ ਅੰਦਰ ਕਾਗਰਸ ਨਾਲ ਗੂੜੀ ਸਾਂਝ ਰੱਖਣ ਵਾਲੀ ਸਿੱਖ ਲੀਡਰਸ਼ਿਪ ਨੇ ਕਾਗਰਸ ਅਕਾਲੀ ਗਠਜੋੜ ਲਈ ਲਾਬਿੰਗ ਸੁਰੂ ਕੀਤੀ ਹੋਈ ਹੈ । ਓਸੇ ਲੜੀ ਤਹਿਤ ਇੱਕ ਸਾਬਕਾ ਕਾਂਗਰਸੀ ਆਗੂ ਅਤੇ 1980 ਦੇ ਸਮੇਂ ਤੋਂ ਗਾਂਧੀ ਪਰਿਵਾਰ ਦਾ ਹਿੱਸਾ ਮੰਨਿਆ ਜਾਂਦਾ ਆਗੂ ਅੱਜ ਕੱਲ੍ਹ ਸੁਖਬੀਰ ਬਾਦਲ ਦੀ ਸੱਜੀ ਬਾਂਹ ਵਜੋਂ ਅਕਾਲੀ ਅਤੇ ਪੰਥਕ ਸਿਆਸਤ ਨੂੰ ਸੰਭਾਵੀ ਗਠਜੋੜ ਲਈ ਤਤਪਰ ਹੈ । ਅੱਜ ਕੱਲ੍ਹ ਇਹ ਆਗੂ ਨਾ ਸਿਰਫ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਵਜੋਂ ਵੇਖਿਆ ਜਾਂਦਾ ਹੈ ਬਲਕਿ ਉਸਦੇ ਬਿਲਕੁੱਲ ਕਰੀਬੀ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਲਗਾਇਆ ਗਿਆ ਹੈ । ਇਥੋਂ ਤੱਕ ਕਿ ਪ੍ਰਧਾਨਗੀ ਲਈ ਸੁਖਬੀਰ ਸਿੰਘ ਬਾਦਲ ਦੇ ਨਾਮ ਨੂੰ ਤਾਇਦ ਕਰਦਾ ਹੈ, ਪੰਥ ਦੀ ਨੁਮਾਇਦਾ ਜਮਾਤ ਦੇ ਮੁੱਖ ਦਫਤਰ ਨੂੰ ਆਪਣੇ ਪ੍ਰਭਾਵ ਹੇਠ ਕੰਟਰੋਲ ਵੀ ਕਰ ਚੁੱਕਾ ਹੈ । ਆਪਣੇ ਇਸ ਪ੍ਰਭਾਵ ਤਹਿਤ ਰਾਹੁਲ ਗਾਧੀ ਅਤੇ ਸਖਬੀਰ ਬਾਦਲ ਦੀਆਂ ਮੋਹਾਲੀ ਏਅਰਪੋਰਟ ਤੋਂ ਇਕੱਠੀਆ ਤਸਵੀਰਾਂ ਸਾਝੀਆ ਕਰਵਾਉਣਾ ਇੱਕ ਵੱਡਾ ਸੁਨੇਹਾ ਸੀ। ਇਹ ਸਭ ਕੁਝ ਇਤਫਾਕਨ ਨਹੀਂ ਸੀ। ਇਸ ਪਿੱਛੇ ਤਿਆਰ ਕੀਤੀ ਜਾ ਚੁੱਕੀ ਸਕ੍ਰਿਪਟ ਹੇਠ ਹੀ ਅਗਲਾ ਕਦਮ ਸੀ । ਏਸੇ ਲਿਖੀ ਸਕ੍ਰਿਪਟ ਹੇਠ ਹੀ ਬਲਵਿੰਦਰ ਸਿੰਘ ਭੂੰਦੜ ਵੱਲੋ ਪਾਰਲੀਮੈਂਟ ਚੋਣਾ ਤੋਂ ਪਹਿਲਾ ਇਹ ਕਹਿਣਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਨਹੀ ਰਹੀ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਬਣੇ ਰਹਿਣ ਦਾ ਤਵੱਕਲ ਕਰਨ ਵਰਗੇ ਬਿਆਨ ਸ਼ਾਮਲ ਹਨl ਇਸੇ ਕੜੀ ਤਹਿਤ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨਾਲ ਡੀਲਿਮੀਟੇਸਨ ਮੀਟਿੰਗ ਵਿੱਚ ਕਾਂਗਰਸ ਵਾਲੇ ਸਾਝੇ ਮੰਚ ਦੀਆ ਤਸਵੀਰਾ ਵੀ ਇਸ ਦੀ ਗਵਾਹੀ ਭਰਦੀਆ ਹਨ । ਸਰਦਾਰ ਪੀਰਮੁਹੰਮਦ ਨੇ ਕਿਹਾ ਕਿ ਕਾਂਗਰਸ ਨਾਲ ਅਕਾਲੀ ਦਲ ਦਾ ਗਠਜੋੜ ਹੇਠ ਲਿਖੀ ਜਾ ਰਹੀ ਸਕ੍ਰਿਪਟ ਦੀ ਅਗਲੀ ਰਣਨੀਤੀ ਡੇਰਾ ਸਿਰਸਾ ਦੇ ਮੁਖੀ ਨੂੰ ਦਿਵਾਈ ਮੁਆਫੀ ਵਾਂਗ ਹੁਣ ਗਾਂਧੀ ਪਰਿਵਾਰ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਲਈ ਪੇਸ਼ ਹੋਣ ਵਾਲਾ ਪੈਂਤੜਾ ਹੋਵੇਗਾ । ਸਰਦਾਰ ਪੀਰਮੁਹੰਮਦ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਬੀਤੇ ਸਮੇਂ ਰਾਹੁਲ ਗਾਂਧੀ ਵਲੋਂ ਸਵਿਟਜ਼ਰਲੈਂਡ ਮੌਜੂਦ ਆਪਣੇ ਬਹੁਤ ਹੀ ਕਰੀਬੀ ਸਖ਼ਸ਼ ਰਾਹੀਂ ਇਸ ਤਰਾਂ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ । ਰਾਹੁਲ ਗਾਂਧੀ ਦਾ ਤਿੰਨ ਦਿਨ ਲਗਾਤਾਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਵੀ ਇਸੇ ਕੜੀ ਦਾ ਹਿੱਸਾ ਸੀ । ਸਰਦਾਰ ਪੀਰਮੁਹੰਮਦ ਨੇ ਕਿਹਾ ਕਿ ਛੇ ਜੂਨ 1984 ਅਤੇ ਨਵੰਬਰ 1984 ਦਾ ਭਿਆਨਕ ਹਮਲਾ ਸਿੱਖ ਨਸਲਕੁਸ਼ੀ ਕਰਨ ਲਈ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਯੋਜਨਾਬੱਧ ਢੰਗ ਨਾਲ ਕੀਤਾ ਸੀ । ਉਸ ਹਮਲੇ ਦੇ ਬਹੁਤੇ ਖਲਨਾਇਕ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਅੱਜ ਵੀ ਕਾਗਰਸ ਵਿੱਚ ਮੌਜੂਦ ਹਨ । ਜਿੰਨਾਂ ਦੀ ਕਾਗਰਸ ਨੇ ਹਮੇਸ਼ਾ ਪੁਸ਼ਤਪਨਾਹੀ ਕੀਤੀ ਹੈ । ਇੰਦਰਾ ਗਾਂਧੀ ਤੋਂ ਲੈਕੇ ਰਾਜੀਵ ਗਾਂਧੀ ਅਤੇ ਹੁਣ ਸੋਨੀਆ ਗਾਂਧੀ ਤੋਂ ਲੈਕੇ ਰਾਹੁਲ ਗਾਂਧੀ ਨਾਲ ਨੇੜਤਾ ਰੱਖਣ ਵਾਲਾ ਸਖ਼ਸ਼ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸਾਥੀਆਂ ਵਿਚ ਹੈ, ਇਸ ਲਈ ਸਿੱਖ ਕੌਮ ਸਿੱਖ ਕੌਮ ਪ੍ਰਤੀ ਦਿੱਤੇ ਜਾ ਰਹੇ ਹਰ ਬਿਆਨ, ਹਰ ਫੈਸਲੇ ਦੀ ਪਿੱਠਭੂਮੀ ਨੂੰ ਬੇਹੱਦ ਨੇੜਤਾ ਤੋਂ ਸਮਝਦੀ ਹੈ । ਪੰਜਾਬੀ ਅਤੇ ਪੰਥਕ ਖਿੱਤੇ ਵਿੱਚ ਕੱਖੋ ਹੌਲੀ ਹੋਈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਵਕਤ ਸੱਤਾ ਦੀ ਹਵਸ ਵਿੱਚ ਇਸ ਨਾਪਾਕ ਗਠਜੋੜ ਨੂੰ ਜਲਦੀ ਤੋ ਜਲਦੀ ਪੰਜਾਬ ਵਿੱਚ ਲਾਗੂ ਕਰਨ ਲਈ ਉਤਾਵਲੀ ਹੋਈ ਬੈਠੀ ਹੈ ਜਿਸ ਤਹਿਤ ਰਾਹੁਲ ਗਾਂਧੀ ਦੇ ਬਿਆਨ ਤੇ ਕੋਈ ਅਤਿ ਕਥਨੀ ਪ੍ਰਗਟ ਕਰਨ ਦੀ ਲੋੜ ਦੀ ਬਜਾਏ ਅਗਾਮੀ ਤਰਾਸ਼ੀਆਂ ਜਾ ਰਹੀਆਂ ਸੰਭਵਾਨਾਵਾਂ ਜਿਆਦਾ ਧਿਆਨ ਮੰਗਦੀਆਂ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.