66 ਪਿੰਡਾਂ ਦੀਆਂ ਪੰਚਾਇਤਾਂ ਤੋ਼ ਕੀਤੇ ਹਵਾਰਾ ਦੀ ਪੈਰੋਲ ਸਬੰਧੀ ਮਤੇ ਪ੍ਰਾਪਤ
- by Jasbeer Singh
- October 28, 2025
66 ਪਿੰਡਾਂ ਦੀਆਂ ਪੰਚਾਇਤਾਂ ਤੋ਼ ਕੀਤੇ ਹਵਾਰਾ ਦੀ ਪੈਰੋਲ ਸਬੰਧੀ ਮਤੇ ਪ੍ਰਾਪਤ ਮੋਹਾਲੀ, 28 ਅਕਤੂਬਰ 2025 : ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਜੇਲ ਵਿਚ ਪਿਛਲੇ ਲੰਮੇ ਸਮੇਂ ਤੋਂ ਬੰਦ ਹਨ ਦੀ ਪੈਰੋਲ ਨੂੰ ਲੈ ਕੇ 66 ਪਿੰਡਾਂ ਦੀਆਂ ਪੰੰਚਾਇਤਾਂ ਤੋਂ ਮਤੇ ਪ੍ਰਾਪਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਉਪਰੋਕਤ 66 ਪਿੰਡਾਂ ਤੋ ਇਲਾਵਾ ਜੇਕਰ ਕੋਈ ਹੋਰ ਪਿੰਡ ਦੀ ਪੰਚਾਇਤ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਹੱਕ ਸਬੰਧੀ ਪੰਚਾਇਤਨਾਮਾ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਪੰਚਾਇਤਨਾਮੇ ਦਾ ਪ੍ਰਫਾਰਮਾ ਪ੍ਰਾਪਤ ਕਰਦੀ ਹੈ ਦਾ ਪ੍ਰਵਾਧਾਨ ਵੀ ਰੱਖਿਆ ਗਿਆ ਹੈ। ਕਿੰਨੇ ਮੈਂਬਰਾਂ ਤੇ ਆਧਾਰਤ ਕਮੇਟੀ ਨੇ ਕੀਤੇ ਹਨ ਪੰਚਾਇਤਾਂ ਤੋ ਮਤੇ ਪ੍ਰਾਪਤ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਜਿਨ੍ਹਾਂ ਵਿਅਕਤੀਆਂ ਵਲੋਂ ਕਮੇਟੀ ਬਣਾ ਕੇ ਪੰਚਾਇਤਾਂ ਤੋਂ ਹੱਕ ਮਤੇ ਪ੍ਰਾਪਤ ਕੀਤੇ ਗਏ ਹਨ ਉਹ ਕਮੇਟੀ ਪੰਜ ਮੈਂਬਰਾਂ ਤੇ ਆਧਾਰਤ ਇਕ ਕਮੇਟੀ ਹੈ।ਜਿਸ ਵਿਚ ਭਾਈ ਜਸਵੰਤ ਸਿੰਘ ਸਿੱਧੂਪੁਰ, ਭਾਈ ਅਮਨਪ੍ਰੀਤ ਸਿੰਘ ਪੰਜਕੋਹਾ, ਭਾਈ ਰੇਸ਼ਮ ਸਿੰਘ ਵਡਾਲੀ, ਭਾਈ ਹਰਪ੍ਰੀਤ ਸਿੰਘ ਫਰੌਰ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸ਼ਾਮਲ ਹਨ।ਇਥੇ ਹੀ ਬਸ ਨਹੀਂ ਉਪਰੋਕਤ ਕਮੇਟੀ ਵਲੋਂ ਜੋ ਹੋਰ ਮਤੇ ਦੇਣ ਲਈ ਪੰਚਾਇਤਾਂ ਨੂੰ ਸਮਾਂ ਦਿੱਤਾ ਗਿਆ ਹੈ ਤਾਂ ਜੋ ਪ੍ਰਫਾਰਮੇ ਪ੍ਰਾਪਤ ਕੀਤੇ ਜਾ ਸਕਣ ਦੇ ਚਲਦਿਆਂ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਹਨ।ਜਿਨ੍ਹਾਂ ਵਿਚ ਭਾਈ ਜਸਵੰਤ ਸਿੰੰਘ ਸਿੱਧੂਪੁਰ ਨਾਲ 98151-12282 ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ 98554-01843 ਸ਼ਾਮਲ ਹਨ।

