post

Jasbeer Singh

(Chief Editor)

Punjab

ਸ਼੍ਰੋਮਣੀ ਅਕਾਲੀ ਦਲ ਫਤਹਿ ਵੱਲੋਂ ਸੰਤ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ 12 ਫਰਵਰੀ ਨੂੰ ਗ਼ਾਲਿਬ ਕਲਾਂ ਲੁਧਿਆਣਾ ਵਿਖੇ :

post-img

ਸ਼੍ਰੋਮਣੀ ਅਕਾਲੀ ਦਲ ਫਤਹਿ ਵੱਲੋਂ ਸੰਤ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ 12 ਫਰਵਰੀ ਨੂੰ ਗ਼ਾਲਿਬ ਕਲਾਂ ਲੁਧਿਆਣਾ ਵਿਖੇ : ਅਤਲਾ ਭੀਖੀ 3 ਫਰਵਰੀ : “ਸ਼੍ਰੋਮਣੀ ਅਕਾਲੀ ਦਲ ਫਤਹਿ ਹਰ ਸਾਲ 12 ਫਰਵਰੀ ਦੇ ਮਹਾਨ ਦਿਹਾੜੇ ਉਤੇ ਖ਼ਾਲਸਾ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਐਲਾਨੇ ਗਏ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਪਿਛਲੇ ਸਮੇਂ ਤੋਂ ਗਾਲਿਬ ਕਲਾ (ਲੁਧਿਆਣਾ)ਵਿਖੇ ਮਨਾਇਆ ਜਾਂਦਾ ਹੈ । ਇਸ ਵਾਰ ਵੀ ਇਹ ਸਮਾਗਮ ਪੂਰੀ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ । ਇਸ ਸਮਾਗਮ ਵਿਚ ਕੌਮ ਦੀ ਅਗਲੀ ਰਣਨੀਤੀ ਅਤੇ ਆਜਾਦ ਬਾਦਸਾਹੀ ਸਿੱਖ ਰਾਜ ਨਿਸਾਨੇ ਦੀ ਪ੍ਰਾਪਤੀ ਲਈ ਜਿਥੇ ਇਕ ਵਾਰ ਫਿਰ ਦ੍ਰਿੜਤਾ ਨਾਲ ਪ੍ਰਣ ਤੇ ਅਰਦਾਸ ਕੀਤੀ ਜਾਵੇਗੀ, ਉਥੇ ਕੌਮਾਂਤਰੀ ਪੱਧਰ ਤੇ ਆਜਾਦੀ ਚਾਹੁੰਣ ਵਾਲੀਆ ਕੌਮਾਂ ਦੇ ਹੱਕ ਵਿਚ ਬਣ ਰਹੀ ਮਜਬੂਤ ਰਾਏ ਨੂੰ ਹੋਰ ਬਲ ਦੇਣ ਹਿੱਤ ਇਸ ਸਾਲ ਦੇ ਇਸ ਜਨਮ ਦਿਹਾੜੇ ਦਾ ਮਹੱਤਵ ਹੋਰ ਵੀ ਵੱਡਾ ਹੋ ਜਾਂਦਾ ਹੈ । ਉਥੇ ਵੱਖ-ਵੱਖ ਸੰਗਠਨਾਂ, ਸੰਸਥਾਵਾਂ, ਸਿਆਸੀ ਪਾਰਟੀਆਂ ਵਿਚ ਵਿਚਰ ਰਹੇ ਸਭ ਪੰਜਾਬੀ ਤੇ ਸਿੱਖਾਂ ਨੂੰ ਜਿਥੇ ਇਸ ਸਮਾਗਮ ਵਿਚ ਪਹੁੰਚਣ ਦੀ ਸੰਜੀਦਾ ਅਪੀਲ ਕੀਤੀ ਜਾਂਦੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਫਤਹਿ ਇਸ ਗੱਲ ਦੀ ਖੁਸ਼ੀ ਅਤੇ ਫਖ਼ਰ ਮਹਿਸੂਸ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸੋਭਿਤ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਵੀ 12 ਫਰਵਰੀ ਵਾਲੇ ਦਿਨ ਹੀ ਆ ਰਿਹਾ ਹੈ, ਇਸ ਲਈ ਇਸ ਸਮਾਗਮ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ । ਇਸ ਮੌਕੇ ਤੇ ਅਸੀ ਸਮੁੱਚੇ ਦਲਿਤ, ਲਤਾੜੇ ਵਰਗਾਂ ਨੂੰ ਉਚੇਚੇ ਤੌਰ ਤੇ ਇਹ ਅਪੀਲ ਕਰਨੀ ਚਾਹਵਾਂਗੇ ਕਿ ਸਮੁੱਚਾ ਦਲਿਤ ਭਾਈਚਾਰਾਂ ਤੇ ਸਮਾਜ ਦੇ ਲਤਾੜੇ ਵਰਗ 12 ਫਰਵਰੀ ਨੂੰ ਭਗਤ ਰਵੀਦਾਸ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਨਕੇ ਪਿੰਡ ਗ਼ਾਲਿਬ ਕਲਾਂ ( ਲੁਧਿਆਣਾ)ਦੀ ਮਹਾਨ ਧਰਤੀ ਤੇ ਪਹੁੰਚਣ ਤੇ ਆਪਣੇ ਇਨ੍ਹਾਂ ਮਹਾਨ ਨਾਇਕਾਂ ਨੂੰ ਸਤਿਕਾਰ ਸਹਿਤ ਨਤਮਸਤਕ ਹੁੰਦੇ ਹੋਏ ਦੋਵਾਂ ਦੇ ਜਨਮ ਦਿਹਾੜੇ ਮਨਾਉਣ ਦੀਆਂ ਖੁਸ਼ੀ ਪ੍ਰਾਪਤ ਕਰਨ । ਇਹ ਵਿਚਾਰ ਸੁਖਚੈਨ ਸਿੰਘ ਅਤਲਾ ਕੌਮੀ ਜਨਰਲ ਸਕੱਤਰ ਸ਼੍ਰੌਮਣੀ ਅਕਾਲੀ ਦਲ ਫਤਹਿ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਉਚੇਚੇ ਤੌਰ ਤੇ ਦਲਿਤ ਤੇ ਲਿਤਾੜੇ ਵਰਗਾਂ ਨੂੰ ਸਮੂਹਿਕ ਰੂਪ ਵਿਚ ਆਪੋ ਆਪਣੇ ਪਿੰਡਾਂ, ਸ਼ਹਿਰਾਂ ਤੋ ਆਪਣੇ ਸਾਧਨਾਂ ਰਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਨਾਨਕੇ ਪਿੰਡ ਗ਼ਾਲਿਬ ਕਲਾਂ (ਲੁਧਿਆਣਾ) ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

Related Post