
ਰਾਜਗੁਰੂ ਨਗਰ ’ ਚ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਮਿਲੇ ਸਮਰਥਨ ਨੇ ਸੱਤਾਧਾਰੀ ਪਾਰਟੀ ਦੀ ਉਡਾਈ ਰਾਤਾਂ ਦੀ ਨੀਂਦ ਖੋਹਿਆ ਦ
- by Jasbeer Singh
- May 22, 2025

ਰਾਜਗੁਰੂ ਨਗਰ ’ ਚ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਮਿਲੇ ਸਮਰਥਨ ਨੇ ਸੱਤਾਧਾਰੀ ਪਾਰਟੀ ਦੀ ਉਡਾਈ ਰਾਤਾਂ ਦੀ ਨੀਂਦ ਖੋਹਿਆ ਦਿਨ ਦਾ ਚੈਨ ਭਾਰਤ ਭੂਸ਼ਨ ਆਸ਼ੂ ਨੇ ਕੀਤੀਆਂ ਬਲਾਕ-ਸੀ, ਬਲਾਕ-ਆਈ ਅਤੇ ਬਲਾਕ-ਐਫ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ ਲੁਧਿਆਣਾ : ਲੁਧਿਆਣਾ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਥਾਨਕ ਰਾਜਗੁਰੂ ਨਗਰ ਸਥਿਤ ਬਲਾਕ-ਸੀ, ਬਲਾਕ-ਆਈ ਅਤੇ ਬਲਾਕ-ਐਫ ’ ਚ ਸਥਾਨਕ ਲੋਕਾਂ ਨਾਲ ਚੋਣਾਂ ਸੰਬੰਧੀ ਚਰਚਾ ਕੀਤੀ। ਇਸ ਮੌਕੇ ਸਾਬਕਾ ਕਾਂਗਰਸੀ ਕੌਂਸਲਰ ਸੁਨੀਲ ਕਪੂਰ ਦੇ ਨਾਲ-ਨਾਲ ਬਲਾਕ, ਵਾਰਡ ਅਤੇ ਬੂਥ ਪੱਧਰ ਦੇ ਕਾਂਗਰਸੀ ਆਗੂ ਵੀ ਮੌਜੂਦ ਸਨ। ਰਾਜਗੁਰੂ ਨਗਰ ਵਿੱਖੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਮਿਲੇ ਜਨ ਸਮਰਥਨ ਨੇ ਨਾ ਸਿਰਫ਼ ਸੱਤਾਧਾਰੀ ਪਾਰਟੀ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ, ਸਗੋਂ ਦਿਨ ਦਾ ਚੈਨ ਵੀ ਖੋਹ ਲਿਆ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਆਪਣੇ 30 ਸਾਲਾਂ ਦੇ ਰਾਜਨੀਤਿਕ ਕੈਰੀਅਰ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਇੱਕੋ ਇੱਕ ਮਕਸਦ ਸੇਵਾ ਹੈ। ਕੌਂਸਲਰ ਤੋਂ ਲੈ ਕੇ ਕੈਬਨਿਟ ਮੰਤਰੀ ਬਣਨ ਤੱਕ, ਉਨ੍ਹਾਂ ਨੇ ਜਨ ਸੇਵਾ ਨੂੰ ਹੀ ਪਹਿਲ ਦਿੱਤੀ। ਸਾਲ 2022 ਵਿੱਚ ਬਦਲਾਅ ਦੇ ਨਾਮ ’ਤੇ ਸੱਤਾ ਵਿੱਚ ਆਈ ਮੌਜੂਦਾ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਵਿਕਾਸ ਕਾਰਜ ਜ਼ਮੀਨੀ ਪੱਧਰ ’ਤੇ ਦਿਖਾਈ ਦੇਣ ਦੀ ਬਜਾਏ ਸੋਸ਼ਲ ਮੀਡੀਆ ’ਤੇ ਜ਼ਿਆਦਾ ਦਿਖਾਈ ਦੇ ਰਿਹਾ ਹੈ। ਨੌਕਰਸ਼ਾਹੀ ਬੇਲਗਾਮ ਹੈ। ਤਹਿਸੀਲ ਦਫ਼ਤਰ ਵਿੱਚ ਲੋਕ ਪ੍ਰੇਸ਼ਾਨ ਹਨ। ਡੀਟੀਓ ਦਫ਼ਤਰ ਵਿੱਚ ਪਿਛਲੇ 8 ਮਹੀਨਿਆਂ ਤੋਂ ਕੰਮ ਠੱਪ ਪਿਆ ਹੈ। ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਭਟਕ ਰਹੇ ਹਨ। ਸਿਰਫ਼ ਜੀਐਸਟੀ ਵਿਭਾਗ ਹੀ ਇਮਾਨਦਾਰ ਕਾਰੋਬਾਰੀ ਵਰਗ ’ਤੇ ਛਾਪੇਮਾਰੀ ਕਰਕੇ ਆਪਣੀ ਕੁਸ਼ਲਤਾ ਦਿਖਾ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਪੱਛਮੀ ਦੇ ਹੱਥ ਵਿਕਾਸ ਪਖੋਂ ਖਾਲੀ ਹਨ। ਹੁਣ, ਉਪ ਚੋਣ ਤੋਂ ਪਹਿਲਾਂ, ਸੋਸ਼ਲ ਮੀਡੀਆ ’ਤੇ ਝੂਠ ਫੈਲਾਇਆ ਜਾ ਰਿਹਾ ਹੈ ਕਿ ਵਿਧਾਨ ਸਭਾ ਪੱਛਮੀ ਤੋਂ ’ਆਪ’ ਉਮੀਦਵਾਰ ਸੰਜੀਵ ਅਰੋੜਾ ਹੀ ਸਭ ਕੁਝ ਕਰ ਰਹੇ ਹਨ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੱਛਮੀ ਵਿਧਾਨ ਸਭਾ ਦੇ ਲੋਕ ਬਿਨ੍ਹਾਂ ਕਿਸੇ ਡਰ ਦੇ ਲੋਕਾਂ ਦਾ ਪੱਖ ਰੱਖਣ ਵਾਲੇ ਉਮੀਦਵਾਰ ਨੂੰ ਮਜ਼ਬੂਤੀ ਨਾਲ ਜਿਤਾਉਣ ।