post

Jasbeer Singh

(Chief Editor)

Punjab

ਜਨਵਰੀ 2024 ਤੋਂ ਹੁਣ ਤੱਕ ਰੋਕੇ ਗਏ ਹਨ ਬਾਲ ਵਿਆਹ ਦੇ 111 ਮਾਮਲੇ : ਡਾ. ਬਲਜੀਤ ਕੌਰ

post-img

ਜਨਵਰੀ 2024 ਤੋਂ ਹੁਣ ਤੱਕ ਰੋਕੇ ਗਏ ਹਨ ਬਾਲ ਵਿਆਹ ਦੇ 111 ਮਾਮਲੇ : ਡਾ. ਬਲਜੀਤ ਕੌਰ ਚੰਡੀਗੜ੍ਹ, 4 ਫਰਵਰੀ 2026 : ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਜਵੱਲ ਭਵਿੱਖ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਪੰਜਾਬ ਸਰਕਾਰ ਨੇ ਜਨਵਰੀ 2024 ਤੋਂ ਹੁਣ ਤੱਕ 111 ਮਾਮਲੇ ਬਾਲ ਵਿਆਹ ਦੇ ਰੋਕੇ ਹਨ। ਕਿਹੜੇ ਜਿਲੇ ਵਿਚ ਕਿੰਨੇ ਮਾਮਲੇ ਗਏ ਹਨ ਰੋਕੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਥੇ ਜਨਵਰੀ 2024 ਤੋਂ ਹੁਣ ਤੱਕ ਪੰਜਾਬ ਵਿਚ ਬਾਲ ਵਿਆਹ ਦੇ 111 ਮਾਮਲੇ ਰੋਕੇ ਹਨ ਦੇ ਚਲਦਿਆਂ ਅੰਮ੍ਰਿਤਸਰ ‘ਚ ਬਾਲ ਵਿਆਹ ਦੇ 5 ਮਾਮਲੇ, ਬਰਨਾਲਾ ‘ਚ 1, ਬਠਿੰਡਾ ‘ਚ 9, ਫਤਿਹਗੜ੍ਹ ਸਾਹਿਬ ‘ਚ 4, ਫਿਰੋਜ਼ਪੁਰ ‘ਚ 4, ਫਾਜ਼ਿਲਕਾ ‘ਚ 18, ਫਰੀਦਕੋਟ ‘ਚ 3, ਗੁਰਦਾਸਪੁਰ ‘ਚ 8, ਹੁਸ਼ਿਆਰਪੁਰ ‘ਚ 1, ਜਲੰਧਰ ‘ਚ 2, ਲੁਧਿਆਣਾ ‘ਚ 3, ਕਪੂਰਥਲਾ ‘ਚ 5, ਮਾਨਸਾ ‘ਚ 8, ਮੋਗਾ ‘ਚ 12, ਮੁਕਤਸਰ ਸਾਹਿਬ ‘ਚ 5, ਪਟਿਆਲਾ ‘ਚ 4, ਪਠਾਨਕੋਟ ‘ਚ 2, ਰੋਪੜ ‘ਚ 1, ਸੰਗਰੂਰ ‘ਚ 1, ਮੋਹਾਲੀ ‘ਚ 4, ਸ਼ਹੀਦ ਭਗਤ ਸਿੰਘ ਨਗਰ ‘ਚ 5 ਅਤੇ ਤਰਨਤਾਰਨ ‘ਚ 6 ਮਾਮਲੇ ਰੋਕੇ ਗਏ ਹਨ। ਕਿੰਨੇ ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਹਨ ਪੰਜਾਬ ਵਿਚ ਡਾ. ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਵਿਆਹ ਰੋਕਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਕੁੱਲ 2,076 ਬਾਲ ਵਿਆਹ ਰੋਕਥਾਮ ਅਧਿਕਾਰੀ ਨਿਯੁਕਤ ਕੀਤੇ ਹਨ, ਜਿਨ੍ਹਾਂ ‘ਚ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਦੇ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹਨ। ੳਨ੍ਹਾਂ ਕਿਹਾ ਕਿ ਬਾਲ ਵਿਆਹ ਨਾ ਸਿਰਫ਼ ਇੱਕ ਕਾਨੂੰਨੀ ਉਲੰਘਣਾ ਹੈ, ਸਗੋਂ ਬੱਚੇ ਦੇ ਸੁਪਨਿਆਂ, ਸਿੱਖਿਆ ਅਤੇ ਸਿਹਤ ਨਾਲ ਸਬੰਧਤ ਭਵਿੱਖ ‘ਤੇ ਸਿੱਧਾ ਹਮਲਾ ਵੀ ਹੈ। ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਜਨਤਕ ਭਾਗੀਦਾਰੀ ਵਧੇਰੇ ਜਰੂਰੀ ਹੈ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਮੁਹਿੰਮ ਜਨਤਕ ਸਮਰਥਨ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੇ ਆਸ-ਪਾਸ ਬਾਲ ਵਿਆਹ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਿਤ ਕਰਨ ਜਾਂ ਆਪਣੇ ਨੇੜਲੇ ਬਾਲ ਵਿਆਹ ਰੋਕਥਾਮ ਅਧਿਕਾਰੀ ਨਾਲ ਸੰਪਰਕ ਕਰਨ।

Related Post

Instagram