post

Admin

(Chief Editor)

Crime

ਰਿਸ਼ਤੇਦਾਰ ਦੀ ਮੰਗਣੀ `ਚ ਆਈ ਕੁੜੀ ਨਾਲ ਜਬਰ-ਜ਼ਨਾਹ ਮਾਮਲੇ ਵਿਚ 3 ਗ੍ਰਿਫ਼ਤਾਰ

post-img

ਰਿਸ਼ਤੇਦਾਰ ਦੀ ਮੰਗਣੀ `ਚ ਆਈ ਕੁੜੀ ਨਾਲ ਜਬਰ-ਜ਼ਨਾਹ ਮਾਮਲੇ ਵਿਚ 3 ਗ੍ਰਿਫ਼ਤਾਰ

ਸਿਮਡੇਗਾ, 17 ਜੂਨ 2026 : ਭਾਰਤ ਦੇਸ ਦੇ ਸੂਬੇ ਛੱਤੀਸਗੜ੍ਹ (Chhattisgarh) ਦੀ ਰਹਿਣ ਵਾਲੀ ਇਕ ਕੁੜੀ ਨਾਲ ਜਬਰ-ਜ਼ਨਾਹ (Rape) ਕਰਨ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ । 

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਕੁੜੀ ਆਪਣੇ ਇਕ ਰਿਸ਼ਤੇਦਾਰ ਦੇ ਮੰਗਣੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਝਾਰਖੰਡ ਦੇ ਸਿਮਡੇਗਾ ਜਿਲੇ ਵਿਚ ਆਈ ਸੀ । ਪੁਲਸ ਸੁਪਰਡੈਂਟ (ਐੱਸ. ਪੀ.) ਸ੍ਰੀਕਾਂਤ ਐੱਸ. ਖੋਤਰੇ ਨੇ ਦੱਸਿਆ ਕਿ ਕੁੜੀ ਨੇ ਦੋਸ਼ ਲਗਾਇਆ ਹੈ ਕਿ ਸਮਾਰੋਹ ਦੌਰਾਨ 3 ਸਥਾਨਕ ਨੌਜਵਾਨ ਉਸ ਨੂੰ ਜ਼ਬਰਦਸਤੀ ਇਕ ਘਰ ਵਿਚ ਲੈ ਗਏ ਅਤੇ ਉਸ ਨਾਲ ਜਬਰ-ਜਨਾਹ ਕੀਤਾ ।

ਪੁਲਸ ਨੇ ਕਰ ਲਿਆ ਹੈ ਤਿੰਨਾਂ ਵਿਰੁੱਧ ਕੇਸ ਦਰਜ

ਘਟਨਾ ਤੋਂ ਬਾਅਦ ਕੁੜੀ ਛੱਤੀਸਗੜ੍ਹ ਸਥਿਤ ਆਪਣੇ ਘਰ ਪਰਤ ਆਈ ਅਤੇ ਸਥਾਨਕ ਥਾਣੇ ਵਿਚ ਸਿ਼ਕਾਇਤ ਦਰਜ ਕਰਵਾਈ । ਪੁਲਸ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ ਪੁਲਸ ਵੱਲੋਂ ਦਰਜ ਕੀਤੇ ਗਏ ਬਿਆਨ ਦੇ ਆਧਾਰ `ਤੇ ਸਿਮਡੇਗਾ ਦੇ ਕੁਰਡੇਗ ਥਾਣੇ ਵਿਚ ਬੀ. ਐੱਨ. ਐੱਸ. (ਭਾਰਤੀ ਨਿਆਂ ਸੰਹਿਤਾ) ਅਤੇ ਪੋਕਸੋ ਐਕਟ (POCSO Act) ਦੀਆਂ ਸਬੰਧਤ ਧਾਰਾਵਾਂ ਤਹਿਤ ਇਕ ਮਾਮਲਾ ਦਰਜ (Case registered) ਕੀਤਾ ਗਿਆ ਹੈ ।

Related Post

Instagram