post

Jasbeer Singh

(Chief Editor)

Sports

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸਿ਼ਪ `ਚ ਹਿੱਸਾ ਲਵੇਗੀ 56 ਮੈਂਬਰੀ ਭਾਰਤੀ ਟੀਮ

post-img

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸਿ਼ਪ `ਚ ਹਿੱਸਾ ਲਵੇਗੀ 56 ਮੈਂਬਰੀ ਭਾਰਤੀ ਟੀਮ ਨਵੀਂ ਦਿੱਲੀ, 1 ਮਈ 2026 : ਏਸ਼ੀਆਈ ਮੁੱਕੇਬਾਜੀ ਚੈਂਪੀਅਨਸਿ਼ਪ ਜੋ ਕਿ ਉਜਬੇਕਿਸਤਾਨ ਦੇ ਤਾਸਕੰਦ ਵਿਖੇ ਹੋਣ ਜਾ ਰਹੀ ਹੈ ਵਿਚ 56 ਮੈਂਬਰਾਂ ਤੇ ਆਧਾਰਤ ਭਾਰੀ ਟੀਮ ਵਲੋਂ ਵੀ ਹਿੱਸਾ ਲਿਆ ਜਾਵੇਗਾ। ਕਿਹੜੇ ਵਰਗ ਵਿਚਕਾਰ ਹੋਵੇਗੀ ਇਹ ਚੈਂਪੀਅਨਸਿ਼ਪ ਭਾਰਤ ਦੀ 56 ਮੈਂਬਰੀ ਮੁੱਕੇਬਾਜ਼ੀ ਟੀਮ ਸ਼ੁੱਕਰਵਾਰ ਤੋਂ ਉਜ਼ਬੇਕਿਸਤਾਨ ਦੇ ਤਾਸ਼ਕੰਦ `ਚ ਹੋਣ ਵਾਲੀ ਏਸ਼ੀਆਈ ਮੁੱਕੇਬਾਜ਼ੀ ਅੰਡਰ-15 ਅਤੇ ਅੰਡਰ-17 ਚੈਂਪੀਅਨਸਿ਼ਪ 2026 `ਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਭਾਰਤ ਇਸ ਵੱਕਾਰੀ ਉਮਰ-ਵਰਗ ਟੂਰਨਾਮੈਂਟ `ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ `ਚ ਇਕ ਮਜ਼ਬੂਤ ਤੇ ਸੰਤੁਲਿਤ ਟੀਮ ਨਾਲ ਉਤਰ ` ਰਿਹਾ ਹੈ । ਭਾਰਤੀ ਅੰਡਰ-17 ਟੀਮਾਂ `ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ `ਚ 13-13 ਮੁੱਕੇਬਾਜ਼ ਸ਼ਾਮਿਲ ਹੋਣਗੇ। ਇਹ ਮੁੱਕੇਬਾਜ਼ 44-46 ਕਿ. ਗ੍ਰਾ. ਤੋਂ ਲੈ ਕੇ +80 ਕਿ. ਗ੍ਰਾ. ਤੱਕ ਦੇ ਵੱਖ-ਵੱਖ ਭਾਰ ਵਰਗਾਂ `ਚ ਮੁਕਾਬਲਾ ਕਰਨਗੇ। ਹਰੇਕ ਟੀਮ ਨਾਲ 4 ਕੋਚ ਤੇ ਇਕ ਫਿਜ਼ੀਓਥੈਰੇਪਿਸਟ ਵੀ ਹੋਵੇਗਾ। ਲੜਕਿਆਂ ਤੇ ਲੜਕੀਆਂ ਦੇ ਅੰਡਰ-15 ਵਿਚ ਕਿੰਨੇ-ਕਿੰਨੇ ਮੁੱਕੇਬਾਜ ਸ਼ਾਮਲ ਹਨ ਉੱਥੇ ਹੀ ਅੰਡਰ-15 ਟੀਮਾਂ `ਚ ਲੜਕਿਆਂ ਤੇ ਲੜਕੀਆਂ, ਦੋਵੇਂ ਹੀ ਵਰਗਾਂ `ਚ 15-15 ਮੁੱਕੇਬਾਜ਼ ਸ਼ਾਮਿਲ ਹਨ। ਇਹ ਮੁੱਕੇਬਾਜ਼ 30-33 ਕਿਲੋਗ੍ਰਾਮ ਤੋਂ ਲੈ ਕੇ +70 ਕਿ. ਗ੍ਰਾ. ਤੱਕ ਦੇ ਵਰਗਾਂ `ਚ ਮੁਕਾਬਲਾ ਕਰਨਗੇ ਤੇ ਹਰੇਕ ਟੀਮ ਨਾਲ 5 ਕੋਚ ਤੇ ਇਕ ਫਿਜ਼ੀਓ ਹੋਵੇਗਾ। ਇਹ ਚੈਂਪੀਅਨਸ਼ਿਪ ਅਗਲੀ ਪੀੜ੍ਹੀ ਦੇ ਬਿਹਤਰੀਨ ਮੁੱਕੇਬਾਜ਼ਾਂ ਦੀ ਪਛਾਣ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਲਈ ਇਕ ਅਹਿਮ ਮੰਚ ਦਾ ਕੰਮ ਕਰਦੀ ਹੈ । ਉਮੀਦ ਹੈ ਕਿ ਇਨ੍ਹਾਂ `ਚੋਂ ਕਈ ਯੁਵਾ ਖਿਡਾਰੀ ਰਾਸ਼ਟਰੀ ਪੱਧਰ ਜਗ੍ਹਾ `ਤੇ ਅੱਗੇ ਵਧਦੇ ਹੋਏ ਆਉਣ ਵਾਲੇ ਸਾਲਾਂ `ਚ ਵੱਡੇ ਕੌਮਾਂਤਰੀ ਟੂਰਨਾਮੈਂਟਾਂ `ਚ ਭਾਰਤ ਦੀ ਨੁਮਾਇੰਦਗੀ ਕਰਨਗੇ ।

Related Post

Instagram