ਸੰਗਰੂਰ ਵਿਖੇ ਐਨ. ਡੀ. ਪੀ. ਐੈਸ. ਐਕਟ ਦੇ 7 ਕੇਸ ਦਰਜ ਤੇ 10 ਮੁਲਜ਼ਮ ਗ੍ਰਿਫਤਾਰ
- by Jasbeer Singh
- June 9, 2026
ਸੰਗਰੂਰ ਵਿਖੇ ਐਨ. ਡੀ. ਪੀ. ਐੈਸ. ਐਕਟ ਦੇ 7 ਕੇਸ ਦਰਜ ਤੇ 10 ਮੁਲਜ਼ਮ ਗ੍ਰਿਫਤਾਰ
ਸੰਗਰੂਰ, 9 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਪੁਲਸ (Sangrur Police) ਵਲੋਂ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ 7 ਕੇਸ ਐਨ. ਡੀ. ਪੀ. ਐਕਟ ਤਹਿਤ ਦਰਜ ਕਰਕੇ 10 ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਐਸ. ਐਸ. ਪੀ. ਸੰਗਰੂਰ ਨੇ ਕੀ ਜਾਣਕਾਰੀ ਦਿੱਤੀ
ਡਾ. ਰਵਜੋਤ ਗਰੇਵਾਲ ਐਸ. ਐਸ. ਪੀ. ਸੰਗਰੂਰ (S. S. P. Sangrur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਜੋ “ਯੁੱਧ ਨਸ਼ਿਆਂ ਵਿਰੁੱਧ" ਅਤੇ "ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਸ਼ੁਰੂ ਕੀਤੀ ਗਈ ਹੈ ਤਹਿਤ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਬ-ਡਵੀਜ਼ਨ ਸੰਗਰੂਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣੇਦਾਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਨੂੰ ਸੂਚਨਾ ਮਿਲੀ ਕਿ ਕਰਨਵੀਰ ਸਿੰਘ ਉਰਫ ਕਰਨਾ, ਮਨਮੋਹਨ ਸਿੰਘ ਉਰਫ ਗੱਗੂ ਵਾਸੀਆਨ ਪਿੰਡ ਕੁਲਾਰ ਖੁਰਦ ਅਤੇ ਅਮਨਦੀਪ ਸਿੰਘ ਉਰਫ ਮਨੀ ਵਾਸੀ ਤੁੰਗਾ, ਜੋ ਨਸ਼ਾ ਵੇਚਣ ਦੇ ਆਦੀ ਹਨ ਅਤੇ ਇਹ ਅੱਜ ਪਿੰਡ ਕੁਲਾਰ ਖੁਰਦ ਤੋਂ ਖੇੜੀ ਨੂੰ ਆਉਂਦੀ ਸੜਕ ਨੇੜੇ ਸੂਏ ਦੀ ਡਰੇਨ ਪਰ ਬੈਠੇ ਹਨ। ਜਿਨ੍ਹਾਂ ਪਾਸ ਇੱਕ ਨਜਾਇਜ ਪਿਸਤੌਲ ਵੀ ਹੈ ।
ਕੀ ਕੀ ਬਰਾਮਦ ਕੀਤਾ ਗਿਆ ਪਕੜੇ ਗਏ ਮੁਲਜਮਾਂ ਕੋਲੋਂ
ਇਸ ਸਬੰਧੀ ਉਪ-ਕਪਤਾਨ ਦਲਬੀਰ ਸਿੰਘ ਸਿੱਧੂ ਸਬ-ਡਵੀਜ਼ਨ ਸੰਗਰੂਰ ਦੀ ਨਿਗਰਾਨੀ/ਦਿਸ਼ਾ ਨਿਰਦੇਸ਼ਾ ਹੇਠ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਵੱਲੋਂ ਮੁਕੰਦਮਾ ਦਰਜ ਕਰ ਕੇ ਰੇਡ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਸਰਚ ਦੌਰਾਨ 9.51 ਗ੍ਰਾਮ ਹੈਰੋਇਨ/ਚਿੱਟਾ, 180 ਨਸੀਲੀਆਂ ਗੋਲੀਆਂ ਅਤੇ ਇੱਕ ਨਜਾਇਜ਼ ਪਿਸਟਲ ਸਮੇਤ 06 ਰੌਂਦ ਬਰਾਮਦ ਕੀਤੇ ਗਏ ਹਨ । ਮੁਲਜ਼ਮ ਮਨਮੋਹਨ ਸਿੰਘ ਉਰਫ ਗੱਗੂ ਖਿਲਾਫ ਹੀਨੀਅਸ ਕਰਾਈਮ ਦੇ 02 ਕੇਸ ਅਤੇ ਕਰਨਵੀਰ ਸਿੰਘ ਉਰਫ ਕਰਨਾ ਖਿਲਾਫ ਹੀਨੀਅਸ ਕ੍ਰਾਈਮ ਦੇ 03 ਕੇਸ ਦਰਜ ਹਨ । ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਇਕ ਹਫ਼ਤੇ ਵਿਚ ਐਨ. ਡੀ. ਪੀ. ਐਸ. ਤੇ ਐਕਸਾਈਜ ਐਕਟ ਤਹਿਤ ਕੀ ਕੀ ਪਕੜਿਆ ਗਿਆ
ਉਪਰੋਕਤ ਤੋਂ ਇਲਾਵਾ ਸਬ-ਡਵੀਜ਼ਨ ਸੰਗਰੂਰ ਦੀ ਪੁਲਿਸ ਵੱਲੋਂ ਲੰਘੇ ਹਫਤੇ 2 ਜੂਨ 2026 ਤੋਂ 8 ਜੂਨ ਦੌਰਾਨ ਡਰੱਗ (Drug) ਦੇ 6 ਮੁਕੱਦਮੇਂ ਦਰਜ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ 6550 ਨਸੀਲੀਆਂ ਗੋਲੀਆਂ ਅਤੇ 28.51 ਗ੍ਰਾਮ ਹੈਰੋਇਨ/ਚਿੱਟਾ ਅਤੇ ਆਬਕਾਰੀ ਤਹਿਤ 2 ਕੇਸ ਦਰਜ ਕਰਕੇ 1 ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 144 ਬੋਤਲਾਂ ਸ਼ਰਾਬ ਠੇਕਾ ਦੇਸੀ ਕਲਾਲ ਸੌਫੀ ਚੰਡੀਗੜ੍ਹ ਅਤੇ 96 ਬੋਤਲਾਂ ਸ਼ਰਾਬ ਠੇਕਾ ਦੇਸੀ ਜਮੀਲਾ ਸੰਤਰਾ ਚੰਡੀਗੜ੍ਹ ਕੁੱਲ 240 ਬੋਤਲਾਂ ਸ਼ਰਾਬ ਠੇਕਾ ਦੇਸੀ ਬ੍ਰਾਮਦ ਕੀਤੀਆਂ ਗਈਆਂ ਹਨ ।
ਨਸ਼ੇ ਦੀ ਦਲਦਲ ਵਿਚ ਫਸੇ 6 ਵਿਅਕਤੀਆਂ ਨੂੰ ਦਵਾਈ ਦੁਆਈ
ਹੀਨੀਅਸ ਕਰਾਇਮ ਤੇ ਹੋਰ ਜੁਰਮਾਂ ਤਹਿਤ 06 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ 06 ਵਿਅਕਤੀਆਂ ਨੂੰ ਨਸ਼ੇ ਤੋਂ ਨਿਜਾਤ ਦਿਵਾਉਣ ਲਈ ਦਵਾਈ ਦਿਵਾਈ ਗਈ । ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ ਕਰੀਬ 164 ਟਰੈਫਿਕ ਚਲਾਣ ਕੀਤੇ ਗਏ ਹਨ । ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ 152 ਵਿਅਕਤੀਆਂ ਵਿਰੁੱਧ 172 ਤਹਿਤ ਕਾਰਵਾਈ ਕੀਤੀ ਗਈ ਅਤੇ 04 ਵਿਅਕਤੀਆਂ ਵਿਰੁੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
