post

Jasbeer Singh

(Chief Editor)

crime

ਪੋਸਕੋ ਐਕਟ ਤਹਿਤ ਇਕ ਵਿਰੁੱਧ ਕੇਸ ਦਰਜ

post-img

ਪੋਸਕੋ ਐਕਟ ਤਹਿਤ ਇਕ ਵਿਰੁੱਧ ਕੇਸ ਦਰਜ ਨਾਭਾ, 30 ਜੂਨ : ਥਾਣਾ ਸਦਰ ਨਾਭਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈਵਿਚ ਜੱਗਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੋਹਾਰ ਮਾਜਰਾ ਥਾਣਾ ਸਦਰ ਨਾਭਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 26 ਜੂਨ 2025 ਨੂੰ ਸਮਾ 02.00 ਪੀ. ਐਮ ਤੇ ਉਸ ਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਪੈਸੇ ਕਢਾਉਣ ਲਈ ਬੈਂਕ ਵਿੱਚ ਗਈ ਸੀ ਪਰ ਘਰ ਵਾਪਿਸ ਨਹੀ ਆਈ, ਜਿਸ ਸਬੰਧੀ ਉਸ ਦੇ ਪਰਿਵਾਰ ਨੇ ਭਾਲ ਕਰਨੀ ਸੁ਼ਰੂ ਕਰ ਦਿੱਤੀ ਤਾਂ 27 ਜੂਨ 2025 ਨੂੰ ਪਤਾ ਲੱਗਿਆ ਕਿ ਲੜਕੀ ਉਪਰੋਕਤ ਵਿਅਕਤੀ ਦੀ ਮੋਟਰ ਤੇ ਬੈਠੀ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਸਮਾ 07.00 ਪੀ. ਐਮ ਤੇ ਉਹ ਅਤੇ ਹੋਰ ਉਪਰੋਕਤ ਵਿਅਕਤੀ ਦੀ ਮੋਟਰ ਤੇ ਪੁੱਜੇ ਤਾਂ ਦੇਖਿਆ ਕਿ ਉਸਦੀ ਲੜਕੀ ਨਾਲ ਉਪਰੋਕਤ ਵਿਅਕਤੀ ਅਤੇ ਬਿੱਲਾ ਸਿੰਘ ਪੁੱਤਰ ਧਰਮਾ ਸਿੰਘ ਵਾਸੀ ਪਿੰਡ ਬਿੰਨਾਹੇੜੀ ਵੀ ਬੈਠੇ ਸਨ, ਜੋ ਉਸ ਦੀ ਲੜਕੀ ਨੂੰ ਕੋਈ ਨਸ਼ਾ ਵਗੈਰਾ ਕਰਵਾਇਆ ਹੋਇਆ ਸੀ ਅਤੇ ਉਹ ਅਤੇ ਹੋਰ ਆਪਣੀ ਲੜਕੀ ਨੂੰ ਲੈ ਕੇ ਘਰ ਆ ਗਏ, ਜਿਸਨੇ ਦੱਸਿਆ ਕਿ ਜਦੋਂ ਕਿ ਉਹ ਬੈਂਕ ਵਿੱਚੋ ਪੈਸੇ ਕਢਾਉਣ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲ ਤੇ ਆਇਆ ਤੇ ਉਸ ਨੂੰ ਵਰਗਲਾ ਫੁਸਲਾ ਕੇ ਮਾੜੀ ਨੀਅਤ ਨਾਲ ਆਪਣੇ ਘਰ ਲੈ ਗਿਆ, ਜਿੱਥੇ ਉਸਨੂੰ ਜੂਸ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਰਾਤ ਨੂੰ ਉਸ ਨਾਲ ਬਲਾਤਕਾਰ ਕੀਤਾ ਤੇ ਉਪਰੋਕਤ ਵਿਅਕਤੀ ਡਰਦਾ ਹੋਇਆ ਅਗਲੇ ਦਿਨ ਉਸਦੀ ਲੜਕੀ ਨੂੰ ਮੋਟਰ ਤੇ ਲੈ ਗਿਆ ਸੀ, ਜਿੱਥੇ ਉਸਦਾ ਦੋਸਤ ਬਿੱਲਾ ਸਿੰਘ ਵੀ ਮੋਜੂਦ ਸੀ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post