
ਬਹੁਜਨ ਸਮਾਜ ਪਾਰਟੀ ਦਾ ਵਫਦ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ
- by Jasbeer Singh
- May 24, 2025

ਬਹੁਜਨ ਸਮਾਜ ਪਾਰਟੀ ਦਾ ਵਫਦ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ ਜਮੀਨ ਪ੍ਰਾਪਤ ਕਰਨ ਲਈ ਗ੍ਰਿਫਤਾਰ ਕੀਤੇ ਬੇਜ਼ਮੀਨੇ ਲੋਕਾਂ ਨੂੰ ਤੁਰੰਤ ਰਿਹਾ ਕਰਨ ਲਈ ਦਿੱਤਾ ਮੈਮੋਰੰਡਮ, ਇਸ ਮੁੱਦੇ ਤੇ ਬਸਪਾ ਨੇ ਪੰਜਾਬ ਪੱਧਰੀ ਐਮਰਜੰਸੀ ਮੀਟਿੰਗ 27 ਮਈ ਨੂੰ ਜਲੰਧਰ ਵਿਖੇ ਬੁਲਾਈ ਸੰਗਰੂਰ, 24 ਮਈ : ਸੰਗਰੂਰ ਜ਼ਿਲ੍ਹੇ ਵਿੱਚ 20 ਮਈ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਜਮੀਨ ਇਸ ਬੀੜ ਸੋਹੀਆਂ ਵਿਖੇ ਮੰਗ ਰਹੇ ਬੇਜਮੀਨੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਜੇਲਾਂ ਵਿੱਚ ਡੱਕਿਆ ਹੋਇਆ ਹੈ ਜਿਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗਰੀਬ ਬਜ਼ੁਰਗ ਔਰਤਾਂ ਵੀ ਹਨ, ਇਸ ਸਬੰਧੀ ਡਾ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਅਜੀਤ ਸਿੰਘ ਭੈਣੀ ਪਰਜਾਪਤੀ ਸੂਬਾ ਇਚਾਰਜ, ਸ੍ਰ ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ, ਡਾਕਟਰ ਮੱਖਣ ਸਿੰਘ ਬਸਪਾ ਆਗੂ, ਲੈਕਚਰਾਰ ਅਮਰਜੀਤ ਸਿੰਘ ਜਲੂਰ ਜੋਨ ਇੰਚਾਰਜ ਪਟਿਆਲਾ ਦੀ ਰਹਿਨੁਮਾਈ ਹੇਠ ਬਹੁਜਨ ਸਮਾਜ ਪਾਰਟੀ ਦਾ ਵਫ਼ਦ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਿਆ । ਡਿਪਟੀ ਕਮਿਸ਼ਨਰ ਨਾਲ ਬੇਜਮੀਨੇ ਲੋਕਾਂ ਨੂੰ ਤੁਰੰਤ ਰਿਹਾ ਕਰਨ ਸਬੰਧੀ ਵਿਸਥਾਰ ਨਾਲ ਚਰਚਾ ਹੋਈ ਅਤੇ ਕਰੀਮਪੁਰੀ ਨੇ ਕਿਹਾ ਕਿ ਜਮੀਨ ਮੰਗਣਾ ਕੋਈ ਗੁਨਾਹ ਨਹੀਂ ਹੈ ਇਹਨਾਂ ਲੋਕਾਂ ਨੂੰ ਅੱਜ ਹੀ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਜਿਨਾਂ ਲੋਕਾਂ ਤੇ ਝੂਠੇ ਪਰਚੇ ਪਾਏ ਗਏ ਹਨ ਉਹ ਰੱਦ ਕੀਤੇ ਜਾਣ, ਜੋ 927 ਏਕੜ ਜਮੀਨ ਐਸ਼ਵਾਨ ਬੀੜ ਦੀ ਪਈ ਹੈ ਉਸ ਦੀ ਕਾਨੂੰਨੀ ਪ੍ਰਕਿਰਿਆ ਤੇਜ ਕਰਕੇ ਸਰਕਾਰੀ ਜਮੀਨ ਵੰਡਣ ਦੇ ਰੂਲਾਂ ਅਨੁਸਾਰ ਜਲਦੀ ਤੋਂ ਜਲਦੀ ਬੇਜ਼ਮੀਨੇ ਗਰੀਬ ਮਜ਼ਦੂਰਾਂ ਵਿੱਚ ਵੰਡ ਦਿੱਤੀ ਜਾਵੇ, ਡਾ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਪੂਰੇ ਪੰਜਾਬ ਵਿੱਚ ਲਗਭਗ 9 ਲੱਖ ਏਕੜ ਸਰਕਾਰੀ ਜਮੀਨ ਪਈ ਹੈ ਜਿਸ ਨੂੰ ਤੁਰੰਤ ਬੇਜ਼ਮੀਨੇ ਗਰੀਬਾਂ, ਮਜਦੂਰਾਂ ਦਲਿਤਾ ਵਿੱਚ ਵੰਡ ਦਿੱਤੀ ਜਾਵੇ । ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਰਕਾਰੀ ਜਮੀਨ ਬੇਜਮੀਨੇ ਲੋਕਾਂ ਵਿੱਚ ਨਹੀਂ ਵੰਡ ਕਰਦੀ ਤਾਂ 2027 ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ਤੇ ਬੇਜ਼ਮੀਨੇ ਲੋਕਾਂ ਵਿੱਚ ਸਰਕਾਰੀ ਜਮੀਨ ਵੰਡਣ ਦਾ ਕੰਮ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੀ ਕੋਈ ਗੱਲ ਨਹੀਂ ਕਰਦੀ ਸਗੋਂ ਜਮੀਨ ਵੰਡਣ ਦੇ ਮਾਮਲੇ ਦੇ ਵਿੱਚ ਉਹ ਰਾਜਾਸਾਹੀ ਸਿਸਟਮ ਨਾਲ ਖੜੀ ਹੈ, ਜਦ ਕਿ ਬਸਪਾ ਬੇਜਮੀਨੇ ਲੋਕਾਂ ਨਾਲ ਡੱਟ ਕੇ ਖੜੀ ਹੈ। ਡਾ ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਇਹ ਵੀ ਕਿਹਾ ਕਿ ਇਸ ਮਸਲੇ ਨੂੰ ਬਹੁਜਨ ਸਮਾਜ ਪਾਰਟੀ ਨੇ ਸੰਜੀਦਗੀ ਨਾਲ ਲੈਂਦੇ ਹੋਏ ਬੇਜ਼ਮੀਨੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ 27 ਮਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਅਗਲੇ ਐਕਸ਼ਨ ਦਾ ਐਲਾਨ ਹੋਵੇਗਾ । ਇਸ ਸਮੇਂ ਸਤਿਗੁਰ ਸਿੰਘ ਕੌਹਰੀਆਂ ਜਿਲਾ ਪ੍ਰਧਾਨ ਸੰਗਰੂਰ, ਡਾ ਸਰਬਜੀਤ ਸਿੰਘ ਖੇੜੀ ਜਿਲਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜਿਲ੍ਹਾ ਪ੍ਰਧਾਨ ਮਲੇਰਕੋਟਲਾ, ਬੀਬੀ ਬਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਨਿਰਮਲ ਸਿੰਘ ਮੱਟੂ, ਪਵਿੱਤਰ ਸਿੰਘ ਸੀਨੀਅਰ ਬਸਪਾ ਆਗੂ, ਡਾ ਮਿੱਠੂ ਸਿੰਘ ਖੇਤਲਾ, ਰਾਮਪਾਲ ਸਿੰਘ ਮਹਿਲਾਂ, ਰਾਮ ਸਿੰਘ ਲੌਂਗੋਵਾਲ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਮਿੱਠਾ ਸਿੰਘ ਬਾਲੀਆਂ, ਗੁਰਦੇਵ ਸਿੰਘ ਘਾਬਦਾਂ, ਅਮਰੀਕ ਸਿੰਘ ਕੈਂਥ, ਭੋਲਾ ਸਿੰਘ ਧਰਮਗੜ੍ਹ, ਚਰਨਜੀਤ ਸਿੰਘ, ਗੁਰਮੇਲ ਸਿੰਘ ਧੂਰੀ, ਪ੍ਰੀਤਮ ਸਿੰਘ ਛੰਨਾ, ਗੁਰਮੇਲ ਸਿੰਘ ਰੰਗੀਲਾ,ਦੇਸ ਰਾਜ ਸੁਨਾਮ, ਪਰਮਜੀਤ ਸਿੰਘ ਲੌਂਗੋਵਾਲ, ਨਾਹਰ ਸਿੰਘ, ਦਵਿੰਦਰ ਸਿੰਘ ਬਿੱਟੂ, ਨਿੱਕਾ ਸਿੰਘ ਹਸਨਪੁਰ, ਰਾਮ ਕ੍ਰਿਸ਼ਨ ਬਡਰੁੱਖਾ, ਜਗਰੂਪ ਸਿੰਘ ਪੱਖੋਂਕੇ ਦਰਸ਼ਨ ਸਿੰਘ ਤਪਾ, ਸੁਖਵਿੰਦਰ ਸਿੰਘ ਭਦੌੜ, ਤਾਰਾ ਸਿੰਘ ਰੋਹੀੜਾ, ਹਰਪਾਲ ਸਿੰਘ ਅਮਾਮਗੜ੍ਹ, ਡਾ ਰਾਜ ਕੁਮਾਰ ਹਲਕਾ ਪ੍ਰਧਾਨ ਲਹਿਰਾ, ਅਮਨ ਬੋਧ ਹਲਕਾ ਇੰਚਾਰਜ ਲਹਿਰਾ, ਦਰਸ਼ਨ ਸਿੰਘ ਬਾਜਵਾ, ਸੋਮਾ ਸਿੰਘ ਗੰਡੇਵਾਲ, ਹਰਬੰਸ ਸਿੰਘ ਛੀਨੀਵਾਲ, ਭੋਲਾ ਸਿੰਘ ਛੀਨੀਵਾਲ ਕਲਾਂ, ਪਵਨ ਸਿੰਘ ਲੱਡਾ, ਕੇਸਰ ਸਿੰਘ ਸਿਬੀਆਂ, ਦਰਬਾਰਾ ਸਿੰਘ, ਹਰਪਾਲ ਸਿੰਘ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.