post

Jasbeer Singh

(Chief Editor)

Patiala News

ਸ਼ਾਹੀ ਸ਼ਹਿਰ ਪਟਿਆਲਾ ਦੀਆਂ ਖਸਤਾਂ ਹਾਲਤ ਸੜਕਾਂ ਨੂੰ ਲੈ ਕੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

post-img

ਸ਼ਾਹੀ ਸ਼ਹਿਰ ਪਟਿਆਲਾ ਦੀਆਂ ਖਸਤਾਂ ਹਾਲਤ ਸੜਕਾਂ ਨੂੰ ਲੈ ਕੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ ਮਾਨ ਸਰਕਾਰ ਦਾ ਵਿਕਾਸ ਹੋਰਡਿੰਗ ਬੋਰਡਾਂ ਤੇ ਨੀਂਹ ਪੱਥਰਾਂ ਤੱਕ ਹੀ ਸੀਮਤ : ਕਾਕਾ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ਤੇ ਪਏ ਛੋਟੇ ਵੱਡੇ ਖੱਡੇ ਟੋਏ ਜਿਹੜੇ ਕਿ ਹਾਦਸਿਆਂ ਨੂੰ ਦੇ ਰਹੇ ਸੱਦਾ ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਜਾਹਿਰ ਕਰਦਿਆਂ ਤੇ ਸੜਕਾਂ ਦੀ ਖਸਤਾ ਹਾਲਤ ਨੂੰ ਦੱਸਦਿਆਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਮੂੰਹ ਬੋਲਦੀ ਤਸਵੀਰ ਦੱਸ ਰਹੀ ਹੈ ਹੁਣ ਇਹ ਸ਼ਾਹੀ ਸ਼ਹਿਰ ਵਿਕਾਸ ਕਾਰਜਾਂ ਦੇ ਮਾਮਲੇ ਵਿੱਚ ਪੱਛੜ ਚੁੱਕਾ ਹੈ ਤੇ ਟੁੱਟੀਆਂ ਸੜਕਾਂ ਦੇ ਮਾਮਲੇ *ਚ ਨੰਬਰ ਇੱਕ ਤੇ ਆ ਗਿਆ ਹੈ। ਮਾਨ ਸਰਕਾਰ ਦਾ ਵਿਕਾਸ ਸਿਰਫ ਹੋਰਡਿੰਗ ਬੋਰਡਾਂ ਤੇ ਨੀਂਹ ਪੱਥਰਾਂ ਤੱਕ ਹੀ ਸੀਮਤ ਰਹਿ ਗਿਆ ਹੈ। ਜੇਕਰ ਕੋਈ ਵੀ ਮੁੱਦਾ ਮੁੱਖ ਮੰਤਰੀ ਕੋਲ ਆਵੇ ਤਾਂ ਇਹ ਚੁੱਟਕਲਿਆਂ ਤੇ ਕਮੇਡੀ ਨਾਲ ਹੀ ਸਮਾਧਾਨ ਕਰ ਦਿੰਦੇ ਹਨ। ਭਗਵੰਤ ਸਿੰਘ ਮਾਨ ਦੀ ਸਰਕਾਰ ਹੁਣ ਚੁੱਟਕਲਿਆਂ ਤੇ ਕਮੇਡੀ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ ਲੋਕਾਂ ਲਈ ਖੱਡੇ ਟੋਏ ਖੱਜਲ ਖੁਆਰੀ ਤੇ ਮੁਸੀਬਤਾਂ ਖੜੀਆਂ ਕਰ ਰਹੇ ਹਨ। ਇਸ ਤੋਂ ਪਟਿਆਲੇ ਦੇ ਲੋਕ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹਨ ਸਰਕਾਰ ਵੱਲੋਂ ਪਟਿਆਲਾ ਵਾਸੀਆਂ ਦੀ ਸਮੱਸਿਆਵਾ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦਾ ਖੁਮਿਆਜ਼ਾ ਪਟਿਆਲਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੇ ਦਾਅਵੇ ਵਾਅਦੇ ਸਭ ਫੋਕੇ ਤੇ ਖੋਖਲੇ ਸਾਬਿਤ ਹੋ ਰਹੇ ਹਨ ਪਟਿਆਲਾ ਸ਼ਹਿਰ ਵਿੱਚ ਸੜਕਾਂ ਤੇ ਖੱਡੇ ਨਹੀਂ ਖੱਡਿਆਂ *ਚ ਸੜਕਾਂ ਹਨ ਜਿਹੜਾ ਸ਼ਹਿਰ ਸ਼ਾਹੀ ਮੰਨਿਆ ਜਾਂਦਾ ਸੀ ਹੁਣ ਉਹ ਟੁੱਟੀਆਂ ਸੜਕਾਂ ਵਜੋਂ ਜਾਣਿਆ ਜਾਦਾ ਹੈ ਪਟਿਆਲਾ ਦੀਆਂ ਸੜਕਾਂ ਦੀ ਹਾਲਤ ਬੱਧ ਤੋਂ ਬੱਤਰ ਬਣ ਗਈ ਹੈ ਬਰਸਾਤਾਂ ਦੌਰਾਨ ਤਿੰਨ ਤਿੰਨ ਫੁੱਟ ਪਾਣੀ ਸੜਕਾਂ ਤੇ ਕਈ ਕਈ ਘੰਟਿਆਂ ਤੱਕ ਖੜਾ ਰਹਿੰਦਾ ਹੈ। ਰਾਹਦਾਰ ਖੱਡੇ ਟੋਇਆਂ ਤੋ ਡਰ—ਡਰ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਰੱਬ ਦੇ ਸਹਾਰੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋ ਜਾਂਦੇ ਹਨ। ਜਿਹੜੇ ਕਿ ਕਈ ਵਾਰ ਸੜਕਾਂ ਤੇ ਖੱਡੇ ਟੋਏ ਨਜਰੀ ਨਾ ਆਉਣ ਕਾਰਨ ਡਿਗ ਕੇ ਸੱਟਾਂ ਵੀ ਲਵਾ ਲੈਂਦੇ ਹਨ ਅਤੀ ਤਰਸਯੋਗ ਬਣੀਆਂ ਸੜਕਾਂ ਦੀ ਹਾਲਤ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜਾਰੀਆਂ ਨੂੰ ਧਿਆਨ ਕਰ ਰਹੀਆਂ ਹਨ। ਸਰਕਾਰ ਦੀ ਸੁਸਤੀ ਕਾਰਨ ਸੜਕੀ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਇਸ ਸਰਕਾਰ ਨੂੰ ਸ਼ਹਿਰ ਵਿੱਚ ਵਸਦੇ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਸ਼ਾਹੀ ਸ਼ਹਿਰ ਦੀਆਂ ਸੜਕਾ ਨੂੰ ਪੱਕਿਆ ਮਜਬੂਤ ਬਣਾ ਕੇ ਇਨ੍ਹਾਂ ਵਿੱਚ ਪਏ ਜਾਨਲੇਵਾ ਖੱਡਿਆਂ ਟੋਇਆਂ ਤੋਂ ਮੁਕਤੀ ਦਵਾਈ ਜਾਵੇ। ਜੇਕਰ ਸਰਕਾਰ ਵੱਲੋਂ ਜਲਦ ਸਮੱਸਿਆ ਦਾ ਹਲ ਨਾ ਕੀਤਾ ਗਿਆ ਤਾਂ ਸੜਕਾਂ ਤੇ ਉਤਰ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ, ਸੰਤ ਸਿੰਘ, ਚਰਨਜੀਤ ਸਿੰਘ, ਨਰਿੰਦਰਪਾਲ ਸਿੰਘ, ਮਾਨ ਸਿੰਘ, ਕਰਮ ਸਿੰਘ, ਹੁਕਮ ਸਿੰਘ, ਚਰਨਜੀਤ ਚੌਹਾਨ, ਧਰਮਪਾਲ, ਜਗਤਾਰ ਸਿੰਘ, ਪ੍ਰੇਮ ਚੰਦ, ਯਸ਼ ਕੁਮਾਰ, ਰਾਮ ਸਿੰਘ, ਪ੍ਰਕਾਸ਼ ਸਿੰਘ ਆਦਿ ਹਾਜਰ ਸਨ।

Related Post