ਸਲੋਵਾਕੀਆ `ਚ ਅਜਨਾਲਾ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
ਅਜਨਾਲਾ, 29 ਜੂਨ 2026 : ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਸਲੋਵਾਕੀਆ (Slovakia) ਗਏ ਪਿੰਡ ਵੰਝਾਂਵਾਲੀ ਦੇ ਨੌਜਵਾਨ ਦੀ ਪਾਣੀ `ਚ ਡੁੱਬਣ (Drowning in water) ਕਾਰਨ ਮੌਤ ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਜਾਣਕਾਰੀ ਅਨੁਸਾਰ ਮ੍ਰਿਤਕ ਗੁਰਸੇਵਕ ਸਿੰਘ (Gursewak Singh) ਪੁੱਤਰ ਸਰਤਾਜ ਸਿੰਘ ਅੱਠ ਮਹੀਨੇ ਪਹਿਲਾਂ ਵਰਕ ਪਰਮਿਟ `ਤੇ ਸਲੋਵਾਕੀਆ ਗਿਆ ਸੀ ਤਾਂ ਜੋ ਉਹ ਉਥੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਆਰਥਿਕ ਸਹਾਰਾ ਦੇ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਅੱਜ ਪਾਣੀ `ਚ ਡੁੱਬਣ ਕਾਰਨ ਉਸ ਦੀ ਅਚਾਨਕ ਮੌਤ (Death) ਹੋ ਗਈ ।
ਪਰਿਵਾਰ ਨੇ ਕੀਤੀ ਹੈ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ
ਮ੍ਰਿਤਕ ਦੇ ਪਿਤਾ ਸਰਤਾਜ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਭਾਰਤੀ ਅੰਬੈਸੀ ਕੋਲੋਂ ਅਪੀਲ ਕੀਤੀ ਹੈ ਕਿ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ।
