ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਤੇਜ
ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਵਿਚ ਸਾਲ-2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਮ ਆਦਮੀ ਪਾਰਟੀ ਵਲੋਂ ਤੇਜ ਕਰ ਦਿੱਤੀਆਂ ਹਨ। ਪਾਰਟੀ ਕਰ ਰਹੀ ਹੈ 117 ਵਿਧਾਨ ਸਭਾ ਹਲਕਿਆਂ ਤੋਂ ਮਿਲ ਰਹੀ ਫੀਡਬੈਕ ਦੀ ਸਮੀਖਿਆ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਜਿਥੇ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਦੇ ਚਲਦਿਆਂ ਪਾਰਟੀ ਨੇ ਸੰਭਾਵੀ ਉਮੀਦਵਾਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਤਹਿਤ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਮਿਲ ਰਹੇ ਗਰਾਊਂਡ ਫੀਡਬੈਕ ਦੀ ਸਮੀਖਿਆ ਕੀਤੀ ਜਾ ਰਹੀ ਹੈ। 117 ਹਲਕਿਆਂ ਵਿੱਚ ਗਰਾਊਂਡ ਫੀਡਬੈਕ ਸਿਸਟਮ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਛੇ-ਛੇ ਸੈਕਟਰ ਇੰਚਾਰਜ ਨਿਯੁਕਤ ਕੀਤੇ ਗਏ ਹਨ । ਇਹ ਸੈਕਟਰ ਇੰਚਾਰਜ ਸਰਕਾਰ ਦੀਆਂ ਯੋਜਨਾਵਾਂ, ਪਾਰਟੀ ਦੀ ਕਾਰਗੁਜ਼ਾਰੀ ਅਤੇ ਸਥਾਨਕ ਮੁੱਦਿਆਂ ਬਾਰੇ ਲੋਕਾਂ ਤੋਂ ਰੋਜ਼ਾਨਾ ਫੀਡਬੈਕ ਇਕੱਠਾ ਕਰਦੇ ਹਨ । ਇਹ ਜਾਣਕਾਰੀ ਸੰਬੰਧਤ ਵਿਧਾਇਕ, ਹਲਕਾ ਇੰਚਾਰਜ ਅਤੇ ਪਾਰਟੀ ਦੀ ਉੱਚ ਲੀਡਰਸਿ਼਼ਪ ਨਾਲ ਰੈਗੂਲਰ ਤੌਰ `ਤੇ ਸਾਂਝੀ ਕੀਤੀ ਜਾਂਦੀ ਹੈ । ਕੀ ਆਖਿਆ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਜ਼ਮੀਨੀ ਪੱਧਰ `ਤੇ ਆਪਣਾ ਸੰਗਠਨ ਮਜ਼ਬੂਤ ਕੀਤਾ ਹੈ, ਜੋ 2027 ਦੀਆਂ ਚੋਣਾਂ ਵਿੱਚ ਸਫਲਤਾ ਦਾ ਆਧਾਰ ਬਣੇਗਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ `ਤੇ ਆਪਣਾ ਸੰਗਠਨ ਮਜ਼ਬੂਤ ਕੀਤਾ ਹੈ, ਜੋ ਸਾਡੀ ਸਫ਼ਲਤਾ ਨੂੰ ਯਕੀਨੀ ਬਣਾਏਗਾ। ਸਾਡੀ ਤਾਕਤ ਸਾਡੇ ਵਰਕਰਾਂ ਅਤੇ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਹੈ ।
