ਅਭਿਗਿਆਨ ਕੁੰਡੂ ਤੇ ਦੀਪੇਸ਼ ਦੇਵੇਂਦਰ ਨੇ ਭਾਰਤ ਨੂੰ ਜਿੱਤ ਦੁਆਈ ਦੁਬਈ, 17 ਦਸੰਬਰ 2025 : ਅਭਿਗਿਆਨ ਕੁੰਡ ਦੀਆਂ ਰਿਕਾਰਡ ਅਜੇਤੂ 209 ਦੌੜਾਂ ਅਤੇ ਦੀਪੇਸ਼ ਦੇਵੇਂਦਰ ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਮੈਚ `ਚ ਮੰਗਲਵਾਰ ਨੂੰ ਮਲੇਸ਼ੀਆ ਨੂੰ 315 ਦੌੜਾਂ ਨਾਲ ਹਰਾਇਆ। ਇਸ ਦੌੜਾਂ ਦੇ ਅੰਤਰ ਨਾਲ ਯੁਵਾ ਵਨਡੇ `ਚ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਜਿੱਤ ਹੈ। 2022 ਵਿਚ ਭਾਰਤ ਨੇ ਯੁਗਾਂਡਾ ਨੂੰ ਹਰਾਇਆ ਸੀ 322 ਦੌੜਾਂ ਨਾਲ ਇਸ ਤੋਂ ਪਹਿਲਾਂ` 2022 ਵਿਚ ਭਾਰਤ ਨੇ ਯੁਗਾਂਡਾ ਨੂੰ 322 ਦੌੜਾਂ ਨਾਲ ਹਰਾਇਆ ਸੀ। ਕੁੰਡੂ ਯੁਵਾ ਵਨਡੇ `ਚ ਦੋਹੜਾ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣਿਆ। ਉਸ ਨੇ ਆਪਣੀ ਪਾਰੀ `ਚ 125 ਗੇਂਦਾਂ ਦਾ ਸਾਹਮਣਾ ਕਰ ਕੇ 17 ਚੌਕੇ ਅਤੇ 9 ਛੱਕੇ ਲਾਏ, ਜਿਸ ਦੀ ਮਦਦ ਨਾਲ ਭਾਰਤ ਨੇ 7 ਵਿਕਟਾਂ `ਤੇ 408 ਦੌੜਾਂ ਜੋੜੀਆਂ। ਜਵਾਬ `ਚ ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਦੇਵੇਂਦਰ ਨੇ 22 ਦੌੜਾਂ ਦੇ ਕੇ 5 ਵਿਕਟਾਂ ਲੈਂਦਿਆਂ ਮਲੇਸ਼ੀਆਈ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਮਲੇਸ਼ੀਆ ਦੀ ਟੀਮ ਟੀਮ 32.1 ਓਵਰ `ਚ 93 ਦੌੜਾਂ `ਤੇ ਆਊਟ ਹੋ ਗਈ ਮਲੇਸ਼ੀਆ ਦੀ ਟੀਮ ਟੀਮ 32.1 ਓਵਰ `ਚ 93 ਦੌੜਾਂ `ਤੇ ਆਊਟ ਹੋ ਗਈ । ਭਾਰਤ ਲਈ ਵੈਭਵ ਸੁਰਿਯਾਵੰਸ਼ੀ ਨੇ 25 ਗੇਂਦਾਂ `ਚ 50 ਦੌੜਾਂ ਬਣਾਈਆਂ। ਉਸ ਨੇ ਯੂ.ਏ.ਈ. ਖਿਲਾਫ ਇਸੇ ਟੂਰਨਾਮੈਂਟ `ਚ 171 ਦੌੜਾਂ ਦੀ ਪਾਰੀ ਖੇਡੀ ਸੀ । ਚੌਥੇ ਨੰਬਰ `ਤੇ ਉਤਰੇ ਵੇਦਾਂਤ ਤ੍ਰਿਵੇਦੀ ਅਤੇ ਕੁੰਡੂ ਨੇ ਚੌਥੀ ਵਿਕਟ ਲਈ 209 ਦੌੜਾਂ ਦੀ ਸਾਂਝੇਦਾਰੀ ਕੀਤੀ। ਕੁੰਡ ਨੇ ਆਪਣੀ ਪਾਰੀ `ਚ 55 ਸਿੰਗਲ ਕੱਢੇ। 17 ਸਾਲਾ ਕੁੰਡ ਦੱਖਣੀ ਅਫਰੀਕਾ ਦੇ ਜੋਰਿਚ ਵਾਨ ਸ਼ਾਕਵਿਕ ਤੋਂ ਬਾਅਦ ਅੰਡਰ-19 ਫਨਡੇ `ਚ ਦੋਹਰਾ ਸੈਂਕੜਾ ਜੜਨ ਵਾਲਾ ਦੂਸਰਾ ਬੱਲੇਬਾਜ਼ ਬਣ ਗਿਆ। ਜੋਰਿਚ ਨੇ ਇਸ ਸਾਲ ਦੀ ਸ਼ੁਰੂਆਤ `ਚ ਹਰਾਰੇ `ਚ ਜ਼ਿੰਮਬਾਬਵੇ ਖਿਲਾਫ 153 ਗੇਂਦਾਂ `ਚ 215 ਦੌੜਾਂ ਬਣਾਈਆਂ ਸਨ । ਤ੍ਰਿਵੇਦੀ ਨੇ 106 ਗੇਂਦਾਂ `ਚ 7 ਚੌਕਿਆਂ ਦੀ ਮਦਦ ਨਾਲ 90 ਦੌੜਾਂ ਬਣਾਈਆਂ। ਕੁੰਡ ਨੇ ਕਨਿਸ਼ਕ ਚੌਹਾਨ ਨਾਲ 5ਵੀਂ ਵਿਕਟਾਂ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ।
