
ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ ਨੇ ਮਨਾਇਆ 41ਵਾਂ ਸਥਾਪਨਾ ਦਿਵਸ
- by Jasbeer Singh
- October 7, 2025

ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ ਨੇ ਮਨਾਇਆ 41ਵਾਂ ਸਥਾਪਨਾ ਦਿਵਸ ਪਟਿਆਲਾ,7 ਅਕਤੂਬਰ 2025 : ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ (ਏ. ਆਈ. ਬੀ. ਓ. ਸੀ.) ਦੀ ਪੰਜਾਬ ਇਕਾਈ ਨੇ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ । ਕਨਫੈਡਰੇਸ਼ਨ ਭਾਰਤ ਭਰ ਦੇ 12 ਸਰਕਾਰੀ ਬੈਂਕਾਂ ਦੇ 3.5 ਲੱਖ ਬੈਂਕ ਅਫਸਰਾਂ ਦੀ ਜਥੇਬੰਦੀ ਹੈ । ਇਸ ਮੌਕੇ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਤੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਸੂਬਾਈ ਇਕਾਈ ਨੇ ਪੰਜਾਬ ਦੀ ਨਵੀਂ ਵੈਬਸਾਈਟ ਵੀ ਲਾਂਚ ਕੀਤੀ । ਇਸ ਮੌਕੇ ਆਲ ਇੰਡੀਆ ਮੀਡੀਆ ਇੰਚਾਰਜ ਪ੍ਰਿਆਵਰਤ ਨੇ ਵੀਡੀਓ ਕਾਨਫਰਸਿੰਗ ਰਾਹੀਂ ਸੰਬੋਧਨ ਕਰਦਿਆ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਅਫਸਰਾਂ ਨੇ ਸਮੇਂ ਦੀਆਂ ਸਰਕਾਰਾਂ ਦੀ ਸਖ਼ਤੀ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਬੈਂਕਿੰਗ ਪ੍ਰਣਾਲੀ ਅੱਜ ਸਮਾਜਿਕ ਤਬਦੀਲੀ, ਆਰਥਿਕ ਸਸ਼ਕਤੀਕਰਨ ਅਤੇ ਕੌਮੀ ਖੁਸ਼ਹਾਲੀ ਦਾ ਮੁੱਢ ਬੱਝ ਰਹੀ ਹੈ। ਸਾਨੂੰ ਮਾਣ ਹੈ ਕਿ ਅਸੀਂ ਸਰਕਾਰੀ ਬੈਂਕਾਂ ਵਿਚ ਸੇਵਾਵਾਂ ਦਿੰਦਿਆਂ ਦੇਸ਼ ਵਿਚ ਵਪਾਰਕ ਪ੍ਰਫੁੱਲਤਾ ਵਾਸਤੇ ਕੰਮ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰ ਰਹੇ ਹਾਂ । ਇਸ ਮੌਕੇ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਬੈਂਕਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਜੰਗੀ ਪੱਧਰ ਤੇ ਹੋ ਰਹੀ ਹੈ। ਇਸਦੇ ਨਾਲ ਹੀ ਏ. ਆਈ. ਬੀ. ਓ. ਸੀ. ਵੱਲੋਂ ਭਵਿੱਖ ਲਈ ਅਫਸਰ ਕੇਡਰ ਤਿਆਰ ਕੀਤਾ ਜਾ ਰਿਹਾ ਹੈ । ਜੋ ਕਿ ਤਕਨੀਕੀ ਮੁਹਾਰਤ ਦੇ ਨਾਲ-ਨਾਲ ਮਨੁੱਖਤਾ ਭਰੀ ਪਹੁੰਚ ਤੇ ਵਿਸ਼ਵਾਸ ਵੀ ਜਨਤਕ ਖੇਤਰ ਦੀ ਬੈਂਕਿੰਗ ਪ੍ਰਣਾਲੀ ਦਾ ਆਧਾਰ ਹੋਣਾ ਚਾਹੀਦਾ ਹੈ । ਕਿਉਂਕਿ ਇਹ ਵਿੱਤੀ ਸੇਵਾਵਾਂ ਦਾ ਮੁੱਢਲਾ ਆਧਾਰ ਹਨ । ਇਸ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਅਸੀਂ ਅਜਿਹੀਆਂ ਜਨਤਕ ਸੰਸਥਾਵਾਂ ਉਸਾਰਨ ਵਾਸਤੇ ਦ੍ਰਿੜ੍ਹ ਸੰਕਲਪ ਹਾਂ ਜਿਥੇ ਮਨੁੱਖ ਦਾ ਮਾਣ ਸਨਮਾਨ ਹੁੰਦਾ ਹੋਵੇ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਵੀ ਨਾਲੋ-ਨਾਲ ਹੁੰਦਾ ਹੋਵੇ ਤੇ ਇਥੇ ਵਰਕ ਲਾਈਫ ਬੈਲੰਸ, ਚੰਗੀਆਂ ਐਚ ਆਰ ਨੀਤੀਆਂ ਤੇ ਭਲਾਈ ਨੀਤੀਆਂ ਅਪਣਾਈਆਂ ਜਾਣ । ਇਸ ਮੌਕੇ ਬਿਨੈ ਸਿਨਹਾ, ਦਿਨੇਸ਼ ਗੁਪਤਾ, ਜਸਬੀਰ ਸਿੰਘ, ਓਮ ਪ੍ਰਕਾਸ਼, ਮਨੀਸ਼ ਕੁਮਾਰ, ਚੇਤਨ ਸ਼ਰਮਾ, ਅਮਨਜੋਤ ਸਿੰਘ, ਵਿਨੀਤ ਸ਼ਰਮਾ, ਪੁਨੀਤ ਕੱਦ, ਹਰਮੀਤ ਕੌਰ, ਰਵਿੰਦਰ ਸਿੰਘ, ਰਾਕੇਸ਼ ਮਾਥੁਰ, ਰਾਹੁਲ ਕੁਮਾਰ, ਨਵਸੁੱਖ ਸੇਠੀ ਅਤੇ ਕਪਿਲ ਸ਼ਰਮਾ ਵੀ ਹਾਜ਼ਰ ਸਨ ।