ਬੱਕਰੀ ਚੋਰੀ ਦੇ ਸ਼ੱਕ `ਚ ਕੁੱਟ-ਕੁੱਟ ਕੇ ਲੜਕੇ ਦੇ ਕਤਲ ਮਾਮਲੇ ਵਿਚ 12 ਗ੍ਰਿਫ਼ਤਾਰ
- by Jasbeer Singh
- March 10, 2026
ਬੱਕਰੀ ਚੋਰੀ ਦੇ ਸ਼ੱਕ `ਚ ਕੁੱਟ-ਕੁੱਟ ਕੇ ਲੜਕੇ ਦੇ ਕਤਲ ਮਾਮਲੇ ਵਿਚ 12 ਗ੍ਰਿਫ਼ਤਾਰ ਬਾਰੀਪਦਾ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ ਦੇ ਮਯੂਰਭੰਜ ਜਿ਼ਲੇ ਵਿਚ ਇਕ ਲੜਕੇ ਦੀ ਚੋਰੀ ਦੇ ਸ਼ੱਕ ਹੇਠ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਸੀ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਓਡੀਸਾ ਦੇ ਮਯੂਰਭੰਜ ਜਿ਼ਲੇ `ਚ ਬੱਕਰੀ ਚੋਰੀ ਦੇ ਸ਼ੱਕ `ਚ ਪਿੰਡ ਵਾਸੀਆਂ ਨੇ ਇਕ ਲੜਕੇ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ ਜਦਕਿ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਜਿਲੇ ਦੇ ਤਿਰਿੰਗ ਥਾਣਾ ਅਧੀਨ ਇੰਡੋਖੋਲੀ ਹੇਰੋਗੋਡਾ ਪਿੰਡ `ਚ ਵਾਪਰੀ । ਕਿੰਨੇ ਜਣਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮ੍ਰਿਤਕ ਦੀ ਪਛਾਣ ਭੁਟਾਕਾਬਾੜੀ ਪਿੰਡ ਦੇ ਰਾਜਕੁਮਾਰ ਬਿੰਧਾਨੀ ਦੇ ਇਕਲੌਤੇ ਬੇਟੇ ਸੰਬਿਤ ਬਿੰਧਾਨੀ (14) ਵਜੋਂ ਹੋਈ ਹੈ। ਪਰਿਵਾਰ ਵੱਲੋਂ ਤਿਰਿੰਗ ਥਾਣੇ `ਚ ਸਿ਼ਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ । ਇਕ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਹ ਇਕ ਸੰਵੇਦਨਸ਼ੀਲ ਘਟਨਾ ਹੈ, ਇਸ ਲਈ ਪੁਲਸ ਮਾਮਲੇ ਦੀ ਪੂਰੀ ਕ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
