post

Admin

(Chief Editor)

Punjab

ਅੰਮ੍ਰਿਤਸਰ ਪੁਲਸ ਨੇ ਕੇ. ਐਲ. ਐਫ. ਨਾਲ ਜੁੜੇ ਚਾਰ ਅੱਤਵਾਦੀ ਕੀਤੇ ਗ੍ਰਿਫ਼ਤਾਰ

post-img

ਅੰਮ੍ਰਿਤਸਰ ਪੁਲਸ ਨੇ ਕੇ. ਐਲ. ਐਫ. ਨਾਲ ਜੁੜੇ ਚਾਰ ਅੱਤਵਾਦੀ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ, 31 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੰਜਾਬ ਪੁਲਸ ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਇਹ ਚਾਰੋਂ ਅੱਤਵਾਦੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲਸ ਨੇ ਅੱਜ ਆਜਾਦੀ ਦਿਹਾੜੇ ਤੋਂ ਪਹਿਲਾਂ ਜੋ ਖਾਲਿਸਤਾਨ ਲਿਬਰੇਸ਼ਨ ਫੋਰਸ (Khalistan Liberation Force) ਦੇ ਨਾਲ ਜੁੜੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਕਰਨਬੀਰ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ ਅਤੇ ਪ੍ਰਦੀਪ ਸਿੰਘ ਵਜੋਂ ਹੋਈ ਹੈ । ਪੁਲਸ ਨੇ ਦਾਅਵਾ ਕੀਤਾ ਹੈ ਕਿ ਉਕਤ ਪਕੜੇ ਗਏ ਅੱਤਵਾਦੀ 15 ਅਗਸਤ ਨੂੰ ਇਕ ਵੱਡੀ ਸਾਜਿਸ਼ ਦੀ ਯੋਜਨਾ ਬਣਾ ਰਹੇ ਸਨ ।

ਪੁਲਸ ਕਰ ਰਹੀ ਹੈ ਅੱਤਵਾਦੀਆਂ ਵਲੋਂ ਦਿੱਤੀ ਜਾਣਕਾਰੀ ਤੇ ਅੱਗੇ ਜਾਂਚ

ਪੁਲਸ ਵਲੋਂ ਜਿਨ੍ਹਾਂ ਚਾਰ ਅੱਤਵਾਦੀਆਂ (Terrorists) ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ । ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਏ. ਐਸ. ਆਈ. ਜੋਗਾ ਸਿੰਘ ਦੇ ਕਤਲ ਅਤੇ ਖਾਸਾ ਆਰਮੀ ਖੇਤਰ ਦੇ ਬਾਹਰ ਹੋਏ ਧਮਾਕੇ ਨਾਲ ਉਨ੍ਹਾਂ ਦੇ ਸਬੰਧ ਦਾ ਖੁਲਾਸਾ ਵੀ ਹੋਇਆ ਹੈ । ਦੱਸਣਯੋਗ ਹੈ ਕਿ ਪਕੜੇ ਗਏ ਵਿਅਕਤੀ ਰਾਮਦਾਸ ਦੇ ਵਾਸੀ ਹਨ । ਪੁਲਸ ਇਸ ਸਮੇਂ ਵਿਆਪਕ ਪੁੱਛਗਿੱਛ ਕਰ ਰਹੀ ਹੈ ਅਤੇ ਪੂਰੇ ਨੈੱਟਵਰਕ ਨੂੰ ਇਕੱਠਾ ਕਰਨ ਲਈ ਕੰਮ ਕਰ ਰਹੀ ਹੈ ।

Related Post

Instagram