post

Jasbeer Singh

(Chief Editor)

National

ਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ

post-img

ਏਅਰ ਇੰਡੀਆ ਦੇ ਯਾਤਰੀ ਕੀਤੀ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤ ਨਵੀਂ ਦਿੱਲੀ : ਏਅਰ ਇੰਡੀਆ ਦੇ ਇਕ ਯਾਤਰੀ ਨੇ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ `ਆਮਲੇਟ` `ਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਹੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਅੱਗੇ ਦੀ ਜਾਂਚ ਲਈ ਖਾਣ-ਪੀਣ ਸੇਵਾ ਪ੍ਰਦਾਤਾ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਘਟਨਾ `ਤੇ ਚਿੰਤਾ ਜ਼ਾਹਰ ਕਰਦੇ ਹੋਏ ਇਕ ਬਿਆਨ `ਚ ਕਿਹਾ,``ਅਸੀਂ ਇਕ ਯਾਤਰੀ ਵਲੋਂ ਸੋਸ਼ਲ ਮੀਡੀਆ `ਤੇ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ, ਜਿਸ `ਚ 17 ਸਤੰਬਰ 2024 ਨੂੰ ਦਿੱਲੀ ਤੋਂ ਜੇ.ਐੱਫ.ਕੇ. ਜਾਣ ਵਾਲੀ ਏ.ਆਈ.101 ਉਡਾਣ `ਚ ਉਸ ਨੂੰ ਦਿੱਤੇ ਗਏ ਭੋਜਨ `ਚ ਕੋਈ ਵਸਤੂ ਮਿਲਣ ਦੀ ਗੱਲ ਕਹੀ ਗਈ ਹੈ।`` ਯਾਤਰੀ ਨੇ `ਐਕਸ` `ਤੇ ਇਕ ਪੋਸਟ `ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ `ਚ ਪਰੋਸੇ ਗਏ ਆਮਲੇਟ `ਚ ਕਾਕਰੋਚ ਮਿਲਿਆ। ਯਾਤਰੀ ਨੇ ਕਿਹਾ,``ਜਦੋਂ ਸਾਨੂੰ ਇਹ ਪਤਾ ਲੱਗਾ ਉਦੋਂ ਤੱਕ ਮੇਰਾ 2 ਸਾਲ ਦਾ ਬੱਚਾ ਅੱਧੇ ਤੋਂ ਜ਼ਿਆਦਾ ਆਮਲੇਟ ਖਾ ਚੁੱਕਿਆ ਸੀ। ਇਸ ਦੇ ਨਤੀਜੇ ਵਜੋਂ ਉਹ ਬੀਮਾਰ ਹੋ ਗਿਆ।`` ਯਾਤਰੀ ਨੇ ਉਡਾਣ ਦੌਰਾਨ ਪਰੋਸੇ ਗਏ ਖਾਣੇ ਦਾ ਇਕ ਛੋਟਾ ਵੀਡੀਓ ਅਤੇ ਤਸਵੀਰ ਵੀ ਸਾਂਝੀ ਕੀਤੀ। ਉਸ ਨੇ ਪੋਸਟ `ਚ ਏਅਰ ਇੰਡੀਆ, ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਰਾਮਮੋਹਨ ਨਾਇਡੂ ਨੂੰ ਟੈਗ ਕੀਤਾ। ਏਅਰ ਇੰਡੀਆ ਦੇ ਬਿਆਨ `ਚ ਬੁਲਾਰੇ ਨੇ ਕਿਹਾ ਕਿ ਕੰਪਨੀ ਉਕਤ ਮਾਮਲੇ `ਚ ਯਾਤਰੀ ਨੂੰ ਹੋਈ ਪਰੇਸ਼ਾਨੀ ਨੂੰ ਲੈ ਕੇ ਚਿੰਤਤ ਹੈ ਅਤੇ ਖਾਣ-ਪੀਣ ਸੇਵਾ ਪ੍ਰਦਾਤਾ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਬੁਲਾਰੇ ਨੇ ਕਿਹਾ,``ਅਸੀਂ ਭਵਿੱਖ `ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮੁੜ ਨਾ ਹੋਣ ਇਸ ਲਈ ਜ਼ਰੂਰੀ ਕਾਰਵਾਈ ਕਰਾਂਗੇ।``

Related Post