post

Jasbeer Singh

(Chief Editor)

crime

ਥਾਣਾ ਅਨਾਜ ਮੰਡੀ ਕੀਤਾ ਇਕ ਵਿਰੁੱਧ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ

post-img

ਥਾਣਾ ਅਨਾਜ ਮੰਡੀ ਕੀਤਾ ਇਕ ਵਿਰੁੱਧ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ ਪਟਿਆਲਾ, 14 ਜੂਨ : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਧਾਰਾ 64 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਮਨ ਸਿੰਘ ਪੁੱਤਰ ਚਮਕੋਰ ਸਿੰਘ ਵਾਸੀ ਪਿੰਡ ਕਸਿਆਣਾ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਹਰਮਨ ਸਿੰਘ ਉਸ ਦਾ (ਸਿ਼ਕਾਇਤਕਰਤਾ) ਦਾ ਗੁਆਂਢੀ ਹੈਤੇ ਸਾਲ 2018 ਵਿੱਚ ਉਕਤ ਵਿਅਕਤੀ ਉਸਦਾ ਪਿੱਛਾ ਕਰਨ ਲੱਗ ਪਿਆ ਸੀ ਅਤੇਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਕਿ ਜੇਕਰ ਉਸ ਨਾਲ ਗਲਬਾਤ ਨਹੀਂ ਕੀਤੀ ਤਾਂ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਉਸ ਦੇ ਬੱਚੇ ਨੂੰ ਵੀ ਖਤਮ ਕਰ ਦੇਵੇਗਾ, ਜਿਸ ਤੇ ਉਕਤ ਵਿਅਕਤੀ ਉਸ ਨੂੰ ਬਲੈਕਮੇਲ ਕਰਦਾ ਰਿਹਾ ਤੇ ਉਸ ਕੋਲੋਂ ਪੈਸੇ ਲੈਂਦਾ ਰਿਹਾ। ਸਿ਼ਕਾਇਤਕਰਤਾ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਉਕਤ ਵਿਅਕਤੀ ਸਿ਼ਕਾਇਤਕਰਤਾ ਨੂੰ ਡਰਾ ਧਮਕਾ ਕੇ ਪੁਰਾਣਾ ਬੱਸ ਸਟੈਂਡ ਪਟਿਆਲਾ ਵਿਖੇਇੱਕ ਹੋਟਲ ਵਿੱਚ ਲੈ ਗਿਆ ਤੇ ਧੱਕੇ ਨਾਲ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਕੋਲੋਂ ਪੈਸੇ ਵੀ ਲੈ ਲਏ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਕੰਮ ਤੋ ਆ ਰਹੀ ਸੀ ਤਾਂ ਹਰਮਨ ਸਿੰਘ ਨੇ ਧੱਕੇ ਨਾਲ ਉਸ ਨੂੰ ਕਮਰੇ ਅੰਦਰ ਲੈ ਕੇ ਜਾਣ ਦੀ ਕੋਸਿ਼ਸ਼ ਕੀਤੀ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post