post

Admin

(Chief Editor)

Sports

ਇੰਗਲੈਂਡ ਨੂੰ ਹਰਾ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਅਰਜਨਟੀਨਾ

post-img

ਇੰਗਲੈਂਡ ਨੂੰ ਹਰਾ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਅਰਜਨਟੀਨਾ

ਅਮਰੀਕਾ, 16 ਜੁਲਾਈ 2026 : ਅਮਰੀਕਾ ਵਿਖੇ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਫਾਈਨਲ (Football World Cup Final)ਵਿਚ ਇੰਗਲੈਂਡ ਨੂੰ ਹਰਾ ਕੇ ਦੂਸਰੀ ਵਾਰ ਫਾਈਨਲ ਵਿਚ ਪਹੁੰਚ ਗਿਆ ਹੈ ਅਰਜਨਟੀਨਾ ।

ਅਰਜਨਟੀਨਾ ਕਰੇਗਾ 19 ਜੁਲਾਈ ਨੂੰ ਫਾਈਨਲ ਵਿਚ ਸਪੇਨ ਦਾ ਸਾਹਮਣਾ

ਮੌਜੂਦਾ ਚੈਂਪੀਅਨ ਅਰਜਨਟੀਨਾ (Argentina) ਲਗਾਤਾਰ ਦੂਜੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ । ਲਿਓਨਲ ਮੈਸੀ ਦੀ ਟੀਮ ਨੇ ਬੁੱਧਵਾਰ ਰਾਤ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ (England) ਨੂੰ 2-1 ਨਾਲ ਹਰਾਇਆ । ਟੀਮ 85ਵੇਂ ਮਿੰਟ ਤੱਕ 0-1 ਨਾਲ ਪਿੱਛੇ ਚੱਲ ਰਹੀ ਸੀ ਤੇ ਫਿਰ ਉਨ੍ਹਾਂ ਨੇ ਆਖਰੀ ਸੱਤ ਮਿੰਟਾਂ ਵਿੱਚ ਦੋ ਗੋਲ ਕਰਕੇ ਜਿੱਤ ਦਰਜ ਕੀਤੀ । ਉਹ 19 ਜੁਲਾਈ ਨੂੰ ਫਾਈਨਲ ਵਿੱਚ ਸਪੇਨ ਦਾ ਸਾਹਮਣਾ ਕਰਨਗੇ ।

ਖਿਡਾਰੀ ਲੌਟਾਰੋ ਮਾਰਟੀਨੇਜ਼ ਨੇ ਮੇਸੀ ਦੇ ਇੱਕ ਸਟੀਕ ਕਰਾਸ `ਤੇ ਹੈੱਡਿੰਗ ਕਰਕੇ ਜਿੱਤ ਯਕੀਨੀ ਬਣਾਈ

ਐਟਲਾਂਟਾ ਵਿੱਚ ਐਂਥਨੀ ਗੋਰਡਨ ਦੇ 48ਵੇਂ ਮਿੰਟ ਦੇ ਗੋਲ ਤੋਂ ਬਾਅਦ ਟੀਮ ਫਾਈਨਲ ਵੱਲ ਵਧਦੀ ਜਾਪਦੀ ਸੀ। ਹਾਲਾਂਕਿ, ਲਿਓਨਲ ਮੇਸੀ ਦੀ ਟੀਮ ਨੇ ਮੈਚ ਦਾ ਪਾਸਾ ਪਲਟ ਦਿੱਤਾ । ਐਂਜ਼ੋ ਫਰਨਾਂਡੇਜ਼ ਨੇ ਮੇਸੀ ਦੇ ਇੱਕ ਛੋਟੇ ਕਾਰਨਰ ਤੋਂ ਬਾਅਦ 25 ਗਜ਼ ਦੂਰ ਤੋਂ ਇੱਕ ਸ਼ਾਨਦਾਰ ਸਟ੍ਰਾਈਕ ਨਾਲ ਬਰਾਬਰੀ ਕਰ ਲਈ । ਫਿਰ, ਸਟਾਪੇਜ ਟਾਈਮ ਦੇ ਦੂਜੇ ਮਿੰਟ ਵਿੱਚ, ਬਦਲਵੇਂ ਖਿਡਾਰੀ ਲੌਟਾਰੋ ਮਾਰਟੀਨੇਜ਼ ਨੇ ਮੇਸੀ ਦੇ ਇੱਕ ਸਟੀਕ ਕਰਾਸ `ਤੇ ਹੈੱਡਿੰਗ ਕਰਕੇ ਜਿੱਤ ਯਕੀਨੀ ਬਣਾਈ ।

ਅਰਜਨਟੀਨਾ ਦਾ ਇਹ ਸਤਵਾਂ ਵਿਸ਼ਵ ਕੱਪ ਫਾਈਨਲ ਹੋਵੇਗਾ

ਇਹ ਅਰਜਨਟੀਨਾ ਦਾ ਸੱਤਵਾਂ ਵਿਸ਼ਵ ਕੱਪ ਫਾਈਨਲ ਹੋਵੇਗਾ । ਟੀਮ ਇਸ ਤੋਂ ਪਹਿਲਾਂ 1930, 1978, 1986, 1990, 2014 ਅਤੇ 2022 ਵਿੱਚ ਫਾਈਨਲ ਖੇਡ ਚੁੱਕੀ ਹੈ। ਅਰਜਨਟੀਨਾ ਨੇ 1978, 1986 ਅਤੇ 2022 ਵਿੱਚ ਵਿਸ਼ਵ ਕੱਪ ਜਿੱਤਿਆ ਹੈ । ਹੁਣ, ਉਨ੍ਹਾਂ ਕੋਲ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਚੌਥੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ । 

Related Post

Instagram