post

Admin

(Chief Editor)

Sports

ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

post-img

ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਚਟਗਾਂਵ, 22 ਜੂਨ 2026 : ਆਸਟ੍ਰੇਲੀਆ ਨੇ ਬੰਗਲਾਦੇਸ਼ (Australia beat Bangladesh) ਨੂੰ ਤੀਜੇ ਟੀ-20 `ਚ ਐਤਵਾਰ ਨੂੰ 54 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਲਿਆ ।

ਕਿਸ ਨੇ ਕਿੰਨੀਆਂ ਦੌੜਾਂ ਬਣਾਈਆਂ

ਮੁਹੰਮਦ ਤੌਹੀਦ ਹਿਦੋਏ (ਅਜੇਤੂ 61) ਦੀ ਅਰਧ-ਸੈਂਕੜੇ ਵਾਲੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ 8 ਵਿਕਟਾਂ `ਤੇ 109 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ । ਆਸਟ੍ਰੇਲੀਆ ਨੇ 11 ਓਵਰਾਂ `ਚ 3 ਵਿਕਟਾਂ `ਤੇ 112 ਦੌੜਾਂ (Runs) ਬਣਾ ਕੇ ਇਕਪਾਸੜ ਜਿੱਤ ਹਾਸਲ ਕੀਤੀ । 60 ਦੌੜਾਂ ਬਣਾਉਣ ਵਾਲੇ ਮਿਸ਼ੇਲ ਮਾਰਸ਼ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ, ਜਦੋਂਕਿ ਮੈਟ ਰੇਨਸ਼ਾਅ ਨੂੰ ਪਲੇਅਰ ਆਫ ਦਿ ਸੀਰੀਜ਼ (Player of the Series) ਦਾ ਪੁਰਸਕਾਰ ਮਿਲਿਆ ।

ਪਿੱਚ ਮੁਸ਼ਕਿਲ ਹੋਣ ਤੇ ਵੀ 109 ਦੌੜਾਂ ਦਾ ਸਕੋਰ ਨਹੀਂ ਸੀ ਕਾਫੀ

ਮੁਸ਼ਕਲ ਪਿੱਚ `ਤੇ ਵੀ 109 ਦੌੜਾਂ ਦਾ ਸਕੋਰ ਕਾਫੀ ਨਹੀਂ ਸੀ ਅਤੇ ਮਿਚ ਮਾਰਸ਼ ਨੇ ਪਾਵਰਪਲੇਅ `ਚ ਹੀ ਮੈਚ ਖਤਮ ਕਰ ਕੇ ਇਸ ਟੀਚੇ ਦਾ ਮਜ਼ਾਕ ਬਣਾ ਦਿੱਤਾ । ਬੰਗਲਾਦੇਸ਼ ਨੇ ਦੂਜੇ ਮੈਚ `ਚ ਸਖਤ ਟੱਕਰ ਦਿੱਤੀ ਸੀ ਅਤੇ ਪਹਿਲੇ ਮੈਚ `ਚ ਵੀ ਠੀਕ-ਠਾਕ ਖੇਡੇ ਸਨ ਪਰ ਇਸ ਮੈਚ `ਚ ਕੋਈ ਮੁਕਾਬਲਾ ਹੀ ਨਹੀਂ ਹੋਇਆ ।

Related Post

Instagram