

ਬਾਜਵਾ ਡਿਵੈਲਪਰ ਦੇ ਮਾਲਕ ਜਰਨੈਲ ਬਾਜਵਾ ਨੂੰ ਹੋਈ ਸਜ਼ਾ ਚੰਡੀਗੜ੍ਹ, 23 ਅਗਸਤ 2025 : ਮਾਨਯੋਗ ਅਦਾਲਤ ਨੇ ਬਾਜਵਾ ਡਿਵੈਲਪਰਜ ਦੇ ਮਾਲਕ ਜਰਨੈਲ ਬਾਜਵਾ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਖਾਸ ਮਾਮਲੇ ਵਿੱਚ ਜ਼ਮਾਨਤ ਵੀ ਮਿਲ ਗਈ ਹੈ।ਦੱਸਣਯੋਗ ਹੈ ਕਿ ਉਕਤ ਸਜ਼ਾ ਮਾਨਯੋਗ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇੱਕ ਫਰਾਡ ਮਾਮਲੇ ਵਿੱਚ ਸੁਣਾਈ ਹੈ। ਜਰਨੈਲ ਬਾਜਵਾ ਸਨ ਪਹਿਲਾਂ ਤੋਂ ਹੀ ਜੇਲ ਵਿਚ ਜਾਣਕਾਰੀ ਅਨੁਸਾਰ ਜਰਨੈਲ ਬਾਜਵਾ ਪਹਿਲਾਂ ਹੀ ਹੋਰ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ ਅਤੇ ਇਸ ਸਜ਼ਾ ਦਾ ਇੱਕ ਸਾਲ ਉਹ ਪਹਿਲਾਂ ਹੀ ਕੱਟ ਚੁੱਕੇ ਹਨ। ਭਾਵੇਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ, ਪਰ ਉਨ੍ਹਾਂ `ਤੇ ਚੱਲ ਰਹੇ ਹੋਰ ਕੇਸਾਂ ਕਾਰਨ ਉਹ ਹਾਲੇ ਵੀ ਜੇਲ੍ਹ ਵਿੱਚ ਹੀ ਰਹਿਣਗੇ।