post

Jasbeer Singh

(Chief Editor)

National

ਆਮਦਨ ਕਰ ਰਿਟਰਨ ਭਰਨ ਦੇ ਕੀ ਕੀ ਹਨ ਫਾਇਦੇ ਆਓ ਜਾਣਦੇ ਹਾਂ

post-img

ਆਮਦਨ ਕਰ ਰਿਟਰਨ ਭਰਨ ਦੇ ਕੀ ਕੀ ਹਨ ਫਾਇਦੇ ਆਓ ਜਾਣਦੇ ਹਾਂ ਚੰਡੀਗੜ੍ਹ, 23 ਅਗਸਤ 2025 : ਕੋਈ ਵੀ ਵਿਅਕਤੀ ਭਾਰਤ ਸਰਕਾਰ ਦੇ ਤੈਅ ਕੀਤੇ ਨਿਯਮਾਂ ਮੁਤਾਬਕ ਜੋ ਵੀ ਨੌਕਰੀ ਜਾਂ ਕਾਰੋਬਾਰ ਕਰਦਾ ਹੈ ਤਾਂ ਸਰਕਾਰ ਵਲੋਂ ਤੈਅ ਕੀਤੇ ਗਏ ਮਾਪਦੰਡਾਂ ਮੁਤਾਬਕ ਸਾਲਾਨਾ ਆਮਦਨ ਜੋ ਸਰਕਾਰ ਨੇ ਤੈਅ ਕੀਤੀ ਹੋਈ ਹੈ ਤੋਂ ਵਧ ਹੋਣ ਤੇ ਵੱਖ-ਵੱਖ ਪ੍ਰਤੀਸ਼ਤ ਦੇ ਹਿਸਾਬ ਨਾਲ ਆਮਦਨ ਕਰ ਟੈਕਸ ਰਿਟਰਨ ਰਾਹੀਂ ਭਰਦਾ ਹੈ ਤੇ ਜਿਸ ਵਿਅਕਤੀ ਦੀ ਸਾਲਾਨਾ ਆਮਦਨ ਬੇਸ਼ਕ ਟੈਕਸ ਦੀ ਸਲੈਬ ਤੋਂ ਘੱਟ ਹੀ ਕਿਊਂ ਨਾ ਹੋਵੇ ਪਰ ਫਿਰ ਵੀ ਆਮਦਨ ਕਰ ਰਿਟਰਨ ਭਰਦਾ ਹੈ। ਅਿਿਜਹਾ ਕਰਨ ਨਾਲ ਆਮਦਨ ਕਰ ਰਿਟਰਨ ਭਰਨ ਵਾਲੇ ਨੂੰ ਕੀ-ਕੀ ਫਾਇਦੇ ਹਨ ਸਬੰਧੀ ਆਓ ਜਾਣਦੇ ਹਾਂ : ਇਨਕਮ ਟੈਕਸ ਰਿਟਰਨ ਜਦੋਂ ਵੀ ਫਾਈਲ ਕਰੋਂ 15 ਸਤੰਬਰ ਤੋਂ ਪਹਿਲਾਂ ਪਹਿਲਾਂ ਕਰੋ ਜਿਸ ਕਿਸੇ ਵੀ ਵਿਅਕਤੀ ਵਲੋਂ ਜਦੋਂ ਵੀ ਆਪਣੀ ਆਮਦਨ ਕਰ ਰਿਟਰਨ ਭਰੀ ਜਾਣੀ ਹੈ ਤਾਂ ਉਹ 15 ਸਤੰਬਰ ਤੋਂ ਪਹਿਲਾਂ ਫਾਈਲ ਕਰੇ ਬੇਸ਼ਕ ਇਨਕਮ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ । ਬਿਨਾਂ ਟੈਕਸ ਦੇ ਇਨਕਮ ਟੈਕਸ ਰਿਟਰਨ ਦੇ ਕੀ ਹਨ ਫਾਇਦੇ ਲੋਨ ਮਨਜ਼ੂਰ ਕਰਵਾਉਣਾ ਆਸਾਨ, ਵੀਜ਼ਾ ਪ੍ਰਕਿਰਿਆ ਵਿੱਚ ਮਦਦ, ਨੁਕਸਾਨਾ ਨੂੰ ਐਡਜਸਟ ਕਰਨਾ, ਸਰਕਾਰੀ ਸਕੀਮਾਂ ਦਾ ਲਾਭ, ਆਮਦਨ ਦੇ ਸਬੂਤ ਵਜੋਂ ਸਵੈ-ਰੁਜ਼ਗਾਰ ਵਾਲੇ ਲੋਕਾਂ ਜਾਂ ਫ੍ਰੀਲਾਂਸਰਾਂ ਲਈ, ਆਮਦਨ ਦੇ ਸਬੂਤ ਵਜੋਂ ਸਭ ਤੋਂ ਭਰੋਸੇਮੰਦ ਦਸਤਾਵੇਜ਼ ਹੈ, ਵਿੱਤੀ ਇਤਿਹਾਸ ਨੂੰ ਮਜ਼ਬੂਤ ਕਰਨਾ ਅਤੇ ਹਾਈ-ਵੈਲਯੂ ਟਰਾਂਜੈਕਸ਼ਨ ‘ਤੇ ਭਰੋਸਾ ਸ਼ਾਮਲ ਹਨ।

Related Post